ਜ਼ਬੂਰਾਂ 94

ਜਦੋਂ ਮੈਂ ਕਿਹਾ, “ਮੇਰਾ ਪੈਰ ਡੋਲਦਾ ਹੈ,” ਯਾਹਵੇਹ ਦੀ ਕਿਰਪਾ ਅਤੇ ਪਿਆਰ ਨੇ ਮੈਨੂੰ ਸਹਾਰਾ ਦਿੱਤਾ।

Psalm 94:18 (UKJV) When I said, My foot slips; your mercy, O LORD, held me up.

16ਕੌਣ ਮੇਰੇ ਲਈ ਦੁਸ਼ਟਾਂ ਦੇ ਵਿਰੁੱਧ ਉੱਠੇਗਾ? ਦੁਸ਼ਟਾਂ ਦੇ ਵਿਰੁੱਧ ਕੌਣ ਮੇਰਾ ਪੱਖ ਲਵੇਗਾ?

17ਜੇਕਰ ਯਾਹਵੇਹ ਨੇ ਮੈਨੂੰ ਸਹਾਇਤਾ ਨਾ ਦਿੱਤੀ ਹੁੰਦੀ, ਤਾਂ ਮੈਂ ਜਲਦੀ ਹੀ ਮੌਤ ਦੀ ਚੁੱਪੀ ਵਿੱਚ ਜਾ ਵੱਸਦਾ।

18ਜਦੋਂ ਮੈਂ ਕਿਹਾ, “ਮੇਰਾ ਪੈਰ ਡੋਲਦਾ ਹੈ,” ਯਾਹਵੇਹ ਦੀ ਕਿਰਪਾ ਅਤੇ ਪਿਆਰ ਨੇ ਮੈਨੂੰ ਸਹਾਰਾ ਦਿੱਤਾ।

19ਜਦੋਂ ਮੇਰੇ ਅੰਦਰ ਚਿੰਤਾ ਬਹੁਤ ਸੀ, ਤਾਂ ਤੇਰੀ ਤਸੱਲੀ ਨੇ ਮੈਨੂੰ ਖੁਸ਼ੀ ਦਿੱਤੀ।

20ਕੀ ਭ੍ਰਿਸ਼ਟ ਰਾਜ ਤੇਰੇ ਨਾਲ ਸੰਬੰਧ ਰੱਖ ਸਕਦਾ ਹੈ, ਇੱਕ ਸਿੰਘਾਸਣ ਜਿਹੜਾ ਆਪਣੇ ਹੁਕਮਾਂ ਨਾਲ ਦੁੱਖ ਲਿਆਉਂਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.