21ਦੁਸ਼ਟ ਲੋਕ ਧਰਮੀ ਦੇ ਵਿਰੁੱਧ ਇਕੱਠੇ ਹੁੰਦੇ ਹਨ, ਅਤੇ ਨਿਰਦੋਸ਼ ਨੂੰ ਮੌਤ ਦੀ ਸਜ਼ਾ ਦਿੰਦੇ ਹਨ।
22ਪਰ ਯਾਹਵੇਹ ਮੇਰਾ ਗੜ੍ਹ ਬਣ ਗਿਆ ਹੈ ਅਤੇ ਪਰਮੇਸ਼ਵਰ ਮੇਰੀ ਚੱਟਾਨ ਹੈ ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ।
23ਉਹ ਉਹਨਾਂ ਨੂੰ ਉਹਨਾਂ ਦੇ ਪਾਪਾਂ ਦਾ ਬਦਲਾ ਦੇਵੇਗਾ ਅਤੇ ਉਹਨਾਂ ਦੀ ਦੁਸ਼ਟਤਾ ਲਈ ਉਹਨਾਂ ਦਾ ਨਾਸ਼ ਕਰ ਦੇਵੇਗਾ; ਯਾਹਵੇਹ ਸਾਡਾ ਪਰਮੇਸ਼ਵਰ ਉਹਨਾਂ ਨੂੰ ਤਬਾਹ ਕਰ ਦੇਵੇਗਾ।