6ਉਹ ਵਿਧਵਾ ਅਤੇ ਪਰਦੇਸੀਆਂ ਨੂੰ ਮਾਰ ਦਿੰਦੇ ਹਨ। ਉਹ ਯਤੀਮਾਂ ਦਾ ਕਤਲ ਕਰਦੇ ਹਨ।
7ਉਹ ਆਖਦੇ ਹਨ, “ਯਾਹਵੇਹ ਨਹੀਂ ਦੇਖਦਾ; ਯਾਕੋਬ ਦਾ ਪਰਮੇਸ਼ਵਰ ਕੋਈ ਧਿਆਨ ਨਹੀਂ ਦਿੰਦਾ।”
8ਹੇ ਮੂਰਖ ਲੋਕੋ, ਧਿਆਨ ਦਿਓ! ਹੇ ਮੂਰਖੋ, ਤੁਸੀਂ ਕਦੋਂ ਬੁੱਧਵਾਨ ਬਣੋਗੇ?
9ਜਿਸਨੇ ਕੰਨਾਂ ਨੂੰ ਬਣਾਇਆ ਕੀ ਉਹ ਨਹੀਂ ਸੁਣੇਗਾ? ਕੀ ਜਿਸ ਨੇ ਅੱਖਾਂ ਨੂੰ ਬਣਾਇਆ ਕਿ ਉਹ ਨਹੀਂ ਵੇਖਦਾ?
10ਕੀ ਕੌਮਾਂ ਨੂੰ ਤਾੜਨ ਵਾਲਾ ਸਜ਼ਾ ਨਹੀਂ ਦਿੰਦਾ? ਕੀ ਮਨੁੱਖ ਨੂੰ ਸਿਖਾਉਣ ਵਾਲੇ ਕੋਲ ਗਿਆਨ ਦੀ ਕਮੀ ਹੈ?