4ਉਹ ਹੰਕਾਰੀ ਸ਼ਬਦ ਬੋਲਦੇ ਹਨ; ਸਾਰੇ ਦੁਸ਼ਟ ਸ਼ੇਖੀ ਨਾਲ ਭਰੇ ਹੋਏ ਹਨ।
5ਹੇ ਯਾਹਵੇਹ, ਉਹ ਤੇਰੇ ਲੋਕਾਂ ਨੂੰ ਕੁਚਲਦੇ ਹਨ; ਉਹ ਤੁਹਾਡੀ ਵਿਰਾਸਤ ਉੱਤੇ ਜ਼ੁਲਮ ਕਰਦੇ ਹਨ।
6ਉਹ ਵਿਧਵਾ ਅਤੇ ਪਰਦੇਸੀਆਂ ਨੂੰ ਮਾਰ ਦਿੰਦੇ ਹਨ। ਉਹ ਯਤੀਮਾਂ ਦਾ ਕਤਲ ਕਰਦੇ ਹਨ।
7ਉਹ ਆਖਦੇ ਹਨ, “ਯਾਹਵੇਹ ਨਹੀਂ ਦੇਖਦਾ; ਯਾਕੋਬ ਦਾ ਪਰਮੇਸ਼ਵਰ ਕੋਈ ਧਿਆਨ ਨਹੀਂ ਦਿੰਦਾ।”
8ਹੇ ਮੂਰਖ ਲੋਕੋ, ਧਿਆਨ ਦਿਓ! ਹੇ ਮੂਰਖੋ, ਤੁਸੀਂ ਕਦੋਂ ਬੁੱਧਵਾਨ ਬਣੋਗੇ?