ਜ਼ਬੂਰਾਂ 96

ਅਕਾਸ਼ ਅਨੰਦ ਹੋਣ, ਧਰਤੀ ਖੁਸ਼ ਹੋਵੇ; ਸਮੁੰਦਰ ਅਤੇ ਸਭ ਜੋ ਉਸ ਦੇ ਵਿੱਚ ਹੈ ਗਰਜੇ।

Psalm 96:11 (UKJV) Let the heavens rejoice, and let the earth be glad; let the sea roar, and the fullness thereof.

9ਉਸਦੀ ਪਵਿੱਤਰਤਾ ਦੀ ਸ਼ਾਨ ਵਿੱਚ ਯਾਹਵੇਹ ਦੀ ਉਪਾਸਨਾ ਕਰੋ; ਹੇ ਸਾਰੀ ਧਰਤੀ ਉਸ ਦੇ ਅੱਗੇ ਕੰਬ ਜਾਓ।

10ਕੌਮਾਂ ਵਿੱਚ ਆਖੋ, “ਯਾਹਵੇਹ ਰਾਜ ਕਰਦਾ ਹੈ।” ਸੰਸਾਰ ਦ੍ਰਿੜਤਾ ਨਾਲ ਸਥਾਪਿਤ ਹੈ, ਇਸਨੂੰ ਹਿਲਾਇਆ ਨਹੀਂ ਜਾ ਸਕਦਾ; ਉਹ ਲੋਕਾਂ ਦਾ ਨਿਆਂ ਨਾਲ ਇਨਸਾਫ਼ ਕਰੇਗਾ।

11ਅਕਾਸ਼ ਅਨੰਦ ਹੋਣ, ਧਰਤੀ ਖੁਸ਼ ਹੋਵੇ; ਸਮੁੰਦਰ ਅਤੇ ਸਭ ਜੋ ਉਸ ਦੇ ਵਿੱਚ ਹੈ ਗਰਜੇ।

12ਖੇਤ ਅਤੇ ਜੋ ਕੁਝ ਉਸ ਦੇ ਵਿੱਚ ਹੈ ਖੁਸ਼ ਹੋਵੋ; ਜੰਗਲ ਦੇ ਸਾਰੇ ਰੁੱਖ ਖੁਸ਼ੀ ਦੇ ਗੀਤ ਗਾਉਣ।

13ਸਾਰੀ ਸ੍ਰਿਸ਼ਟੀ ਯਾਹਵੇਹ ਦੇ ਅੱਗੇ ਆਨੰਦ ਕਰੇ, ਕਿਉਂਕਿ ਉਹ ਆਉਂਦਾ ਹੈ, ਉਹ ਧਰਤੀ ਦਾ ਨਿਆਂ ਕਰਨ ਲਈ ਆਉਂਦਾ ਹੈ। ਉਹ ਦੁਨੀਆਂ ਦਾ ਧਰਮ ਨਾਲ ਨਿਆਂ ਕਰੇਗਾ ਅਤੇ ਲੋਕਾਂ ਦਾ ਆਪਣੀ ਵਫ਼ਾਦਾਰੀ ਵਿੱਚ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.