5ਬਰਬਤ ਨਾਲ ਯਾਹਵੇਹ ਦੇ ਲਈ ਸੰਗੀਤ ਵਜਾਓ, ਹਾਂ ਬਰਬਤ ਵਜਾ ਕੇ ਅਤੇ ਸੁਰੀਲੇ ਗੀਤ ਗਾ ਕੇ।
6ਤੂਰ੍ਹੀਆਂ ਅਤੇ ਨਰਸਿੰਗੇ ਦੀ ਆਵਾਜ਼ ਦੇ ਨਾਲ ਯਾਹਵੇਹ, ਸਾਡੇ ਰਾਜੇ ਦੇ ਸਾਹਮਣੇ ਖੁਸ਼ੀ ਦਾ ਜੈਕਾਰਾ ਗਜਾਓ।
7ਸਮੁੰਦਰ ਨੂੰ ਅਤੇ ਸਭ ਕੁਝ ਜੋ ਉਸ ਵਿੱਚ ਹੈ ਗੂੰਜਣ, ਸੰਸਾਰ ਅਤੇ ਉਸ ਦੇ ਵਾਸੀ ਵੀ।
8ਨਦੀਆਂ ਤਾੜੀਆਂ ਮਾਰਨ, ਪਹਾੜ ਰਲ ਕੇ ਵਡਿਆਈ ਕਰਨ,
9ਉਹਨਾਂ ਨੂੰ ਯਾਹਵੇਹ ਦੇ ਅੱਗੇ ਗਾਉਣ ਦਿਓ, ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ। ਉਹ ਸੰਸਾਰ ਦਾ ਧਰਮ ਨਾਲ ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਂਗਾ।