ਜ਼ਬੂਰਾਂ 99

ਯਾਹਵੇਹ ਨੇ ਬੱਦਲ ਦੇ ਥੰਮ੍ਹ ਵਿੱਚੋਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਯਾਹਵੇਹ ਦੀਆਂ ਬਿਧੀਆਂ ਅਤੇ ਫ਼ਰਮਾਨਾਂ ਦੀ ਪਾਲਣਾ ਕੀਤੀ ਜੋ ਉਸ ਨੇ ਉਹਨਾਂ ਨੂੰ ਦਿੱਤੇ ਸਨ।

Psalm 99:7 (UKJV) He spoke unto them in the cloudy pillar: they kept his testimonies, and the ordinance that he gave them.

5ਯਾਹਵੇਹ ਸਾਡੇ ਪਰਮੇਸ਼ਵਰ ਦੀ ਮਹਿਮਾ ਕਰੋ, ਅਤੇ ਉਸ ਦੇ ਪੈਰਾਂ ਦੀ ਚੌਂਕੀ ਉੱਤੇ ਮੱਥਾ ਟੇਕੋ, ਉਹ ਪਵਿੱਤਰ ਹੈ।

6ਮੋਸ਼ੇਹ ਅਤੇ ਹਾਰੋਨ ਉਸ ਦੇ ਜਾਜਕਾਂ ਵਿੱਚੋਂ ਸਨ, ਸਮੂਏਲ ਉਸ ਦੇ ਨਾਮ ਨੂੰ ਪੁਕਾਰਨ ਵਾਲਿਆਂ ਵਿੱਚੋਂ ਸੀ; ਉਹਨਾਂ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ।

7ਯਾਹਵੇਹ ਨੇ ਬੱਦਲ ਦੇ ਥੰਮ੍ਹ ਵਿੱਚੋਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਯਾਹਵੇਹ ਦੀਆਂ ਬਿਧੀਆਂ ਅਤੇ ਫ਼ਰਮਾਨਾਂ ਦੀ ਪਾਲਣਾ ਕੀਤੀ ਜੋ ਉਸ ਨੇ ਉਹਨਾਂ ਨੂੰ ਦਿੱਤੇ ਸਨ।

8ਯਾਹਵੇਹ ਸਾਡੇ ਪਰਮੇਸ਼ਵਰ, ਤੂੰ ਉਹਨਾਂ ਨੂੰ ਉੱਤਰ ਦਿੱਤਾ; ਤੂੰ ਇਸਰਾਏਲ ਲਈ ਇੱਕ ਮਾਫ਼ ਕਰਨ ਵਾਲਾ ਪਰਮੇਸ਼ਵਰ ਸੀ, ਭਾਵੇਂ ਤੂੰ ਉਹਨਾਂ ਦੇ ਬੁਰੇ ਕੰਮਾਂ ਦੀ ਸਜ਼ਾ ਦਿੱਤੀ ਸੀ।

9ਯਾਹਵੇਹ ਸਾਡੇ ਪਰਮੇਸ਼ਵਰ ਦੀ ਮਹਿਮਾ ਕਰੋ, ਉਹ ਦੇ ਪਵਿੱਤਰ ਪਰਬਤ ਉੱਤੇ ਉਸ ਦੀ ਉਪਾਸਨਾ ਕਰੋ, ਕਿਉਂਕਿ ਸਾਡਾ ਪਰਮੇਸ਼ਵਰ ਯਾਹਵੇਹ ਪਵਿੱਤਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.