6ਮੋਸ਼ੇਹ ਅਤੇ ਹਾਰੋਨ ਉਸ ਦੇ ਜਾਜਕਾਂ ਵਿੱਚੋਂ ਸਨ, ਸਮੂਏਲ ਉਸ ਦੇ ਨਾਮ ਨੂੰ ਪੁਕਾਰਨ ਵਾਲਿਆਂ ਵਿੱਚੋਂ ਸੀ; ਉਹਨਾਂ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ।
7ਯਾਹਵੇਹ ਨੇ ਬੱਦਲ ਦੇ ਥੰਮ੍ਹ ਵਿੱਚੋਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਯਾਹਵੇਹ ਦੀਆਂ ਬਿਧੀਆਂ ਅਤੇ ਫ਼ਰਮਾਨਾਂ ਦੀ ਪਾਲਣਾ ਕੀਤੀ ਜੋ ਉਸ ਨੇ ਉਹਨਾਂ ਨੂੰ ਦਿੱਤੇ ਸਨ।
8ਯਾਹਵੇਹ ਸਾਡੇ ਪਰਮੇਸ਼ਵਰ, ਤੂੰ ਉਹਨਾਂ ਨੂੰ ਉੱਤਰ ਦਿੱਤਾ; ਤੂੰ ਇਸਰਾਏਲ ਲਈ ਇੱਕ ਮਾਫ਼ ਕਰਨ ਵਾਲਾ ਪਰਮੇਸ਼ਵਰ ਸੀ, ਭਾਵੇਂ ਤੂੰ ਉਹਨਾਂ ਦੇ ਬੁਰੇ ਕੰਮਾਂ ਦੀ ਸਜ਼ਾ ਦਿੱਤੀ ਸੀ।
9ਯਾਹਵੇਹ ਸਾਡੇ ਪਰਮੇਸ਼ਵਰ ਦੀ ਮਹਿਮਾ ਕਰੋ, ਉਹ ਦੇ ਪਵਿੱਤਰ ਪਰਬਤ ਉੱਤੇ ਉਸ ਦੀ ਉਪਾਸਨਾ ਕਰੋ, ਕਿਉਂਕਿ ਸਾਡਾ ਪਰਮੇਸ਼ਵਰ ਯਾਹਵੇਹ ਪਵਿੱਤਰ ਹੈ।