ਜ਼ਬੂਰਾਂ 99

ਮੋਸ਼ੇਹ ਅਤੇ ਹਾਰੋਨ ਉਸ ਦੇ ਜਾਜਕਾਂ ਵਿੱਚੋਂ ਸਨ, ਸਮੂਏਲ ਉਸ ਦੇ ਨਾਮ ਨੂੰ ਪੁਕਾਰਨ ਵਾਲਿਆਂ ਵਿੱਚੋਂ ਸੀ; ਉਹਨਾਂ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ।

Psalm 99:6 (UKJV) Moses and Aaron among his priests, and Samuel among them that call upon his name; they called upon the LORD, and he answered them.

4ਰਾਜਾ ਬਲਵਾਨ ਹੈ ਅਤੇ ਉਹ ਨਿਆਂ ਨੂੰ ਪਿਆਰ ਕਰਦਾ ਹੈ, ਤੂੰ ਇਨਸਾਫ਼ ਦੀ ਸਥਾਪਨਾ ਕੀਤੀ ਹੈ; ਤੂੰ ਹੀ ਯਾਕੋਬ ਦੇ ਲੋਕਾਂ ਵਿੱਚ ਨਿਆਂ ਅਤੇ ਧਰਮ ਕਰਦਾ ਹੈ।

5ਯਾਹਵੇਹ ਸਾਡੇ ਪਰਮੇਸ਼ਵਰ ਦੀ ਮਹਿਮਾ ਕਰੋ, ਅਤੇ ਉਸ ਦੇ ਪੈਰਾਂ ਦੀ ਚੌਂਕੀ ਉੱਤੇ ਮੱਥਾ ਟੇਕੋ, ਉਹ ਪਵਿੱਤਰ ਹੈ।

6ਮੋਸ਼ੇਹ ਅਤੇ ਹਾਰੋਨ ਉਸ ਦੇ ਜਾਜਕਾਂ ਵਿੱਚੋਂ ਸਨ, ਸਮੂਏਲ ਉਸ ਦੇ ਨਾਮ ਨੂੰ ਪੁਕਾਰਨ ਵਾਲਿਆਂ ਵਿੱਚੋਂ ਸੀ; ਉਹਨਾਂ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ।

7ਯਾਹਵੇਹ ਨੇ ਬੱਦਲ ਦੇ ਥੰਮ੍ਹ ਵਿੱਚੋਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਯਾਹਵੇਹ ਦੀਆਂ ਬਿਧੀਆਂ ਅਤੇ ਫ਼ਰਮਾਨਾਂ ਦੀ ਪਾਲਣਾ ਕੀਤੀ ਜੋ ਉਸ ਨੇ ਉਹਨਾਂ ਨੂੰ ਦਿੱਤੇ ਸਨ।

8ਯਾਹਵੇਹ ਸਾਡੇ ਪਰਮੇਸ਼ਵਰ, ਤੂੰ ਉਹਨਾਂ ਨੂੰ ਉੱਤਰ ਦਿੱਤਾ; ਤੂੰ ਇਸਰਾਏਲ ਲਈ ਇੱਕ ਮਾਫ਼ ਕਰਨ ਵਾਲਾ ਪਰਮੇਸ਼ਵਰ ਸੀ, ਭਾਵੇਂ ਤੂੰ ਉਹਨਾਂ ਦੇ ਬੁਰੇ ਕੰਮਾਂ ਦੀ ਸਜ਼ਾ ਦਿੱਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.