ਜ਼ਬੂਰਾਂ 99

ਰਾਜਾ ਬਲਵਾਨ ਹੈ ਅਤੇ ਉਹ ਨਿਆਂ ਨੂੰ ਪਿਆਰ ਕਰਦਾ ਹੈ, ਤੂੰ ਇਨਸਾਫ਼ ਦੀ ਸਥਾਪਨਾ ਕੀਤੀ ਹੈ; ਤੂੰ ਹੀ ਯਾਕੋਬ ਦੇ ਲੋਕਾਂ ਵਿੱਚ ਨਿਆਂ ਅਤੇ ਧਰਮ ਕਰਦਾ ਹੈ।

Psalm 99:4 (UKJV) The king's strength also loves judgment; you do establish equity, you execute judgment and righteousness in Jacob.

2ਸੀਯੋਨ ਵਿੱਚ ਯਾਹਵੇਹ ਮਹਾਨ ਹੈ; ਉਹ ਸਾਰੀਆਂ ਕੌਮਾਂ ਉੱਤੇ ਉੱਚਾ ਹੈ।

3ਉਹ ਤੇਰੇ ਮਹਾਨ ਅਤੇ ਸ਼ਾਨਦਾਰ ਨਾਮ ਦੀ ਉਸਤਤ ਕਰਨ, ਯਾਹਵੇਹ ਪਵਿੱਤਰ ਹੈ।

4ਰਾਜਾ ਬਲਵਾਨ ਹੈ ਅਤੇ ਉਹ ਨਿਆਂ ਨੂੰ ਪਿਆਰ ਕਰਦਾ ਹੈ, ਤੂੰ ਇਨਸਾਫ਼ ਦੀ ਸਥਾਪਨਾ ਕੀਤੀ ਹੈ; ਤੂੰ ਹੀ ਯਾਕੋਬ ਦੇ ਲੋਕਾਂ ਵਿੱਚ ਨਿਆਂ ਅਤੇ ਧਰਮ ਕਰਦਾ ਹੈ।

5ਯਾਹਵੇਹ ਸਾਡੇ ਪਰਮੇਸ਼ਵਰ ਦੀ ਮਹਿਮਾ ਕਰੋ, ਅਤੇ ਉਸ ਦੇ ਪੈਰਾਂ ਦੀ ਚੌਂਕੀ ਉੱਤੇ ਮੱਥਾ ਟੇਕੋ, ਉਹ ਪਵਿੱਤਰ ਹੈ।

6ਮੋਸ਼ੇਹ ਅਤੇ ਹਾਰੋਨ ਉਸ ਦੇ ਜਾਜਕਾਂ ਵਿੱਚੋਂ ਸਨ, ਸਮੂਏਲ ਉਸ ਦੇ ਨਾਮ ਨੂੰ ਪੁਕਾਰਨ ਵਾਲਿਆਂ ਵਿੱਚੋਂ ਸੀ; ਉਹਨਾਂ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਉਸ ਨੇ ਉਹਨਾਂ ਨੂੰ ਉੱਤਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.