ਜ਼ਬੂਰਾਂ 99

ਸੀਯੋਨ ਵਿੱਚ ਯਾਹਵੇਹ ਮਹਾਨ ਹੈ; ਉਹ ਸਾਰੀਆਂ ਕੌਮਾਂ ਉੱਤੇ ਉੱਚਾ ਹੈ।

Psalm 99:2 (UKJV) The LORD is great in Zion; and he is high above all the people.

1ਯਾਹਵੇਹ ਰਾਜ ਕਰਦਾ ਹੈ, ਕੌਮਾਂ ਕੰਬਣ; ਉਹ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਧਰਤੀ ਹਿੱਲ ਜਾਵੇ।

2ਸੀਯੋਨ ਵਿੱਚ ਯਾਹਵੇਹ ਮਹਾਨ ਹੈ; ਉਹ ਸਾਰੀਆਂ ਕੌਮਾਂ ਉੱਤੇ ਉੱਚਾ ਹੈ।

3ਉਹ ਤੇਰੇ ਮਹਾਨ ਅਤੇ ਸ਼ਾਨਦਾਰ ਨਾਮ ਦੀ ਉਸਤਤ ਕਰਨ, ਯਾਹਵੇਹ ਪਵਿੱਤਰ ਹੈ।

4ਰਾਜਾ ਬਲਵਾਨ ਹੈ ਅਤੇ ਉਹ ਨਿਆਂ ਨੂੰ ਪਿਆਰ ਕਰਦਾ ਹੈ, ਤੂੰ ਇਨਸਾਫ਼ ਦੀ ਸਥਾਪਨਾ ਕੀਤੀ ਹੈ; ਤੂੰ ਹੀ ਯਾਕੋਬ ਦੇ ਲੋਕਾਂ ਵਿੱਚ ਨਿਆਂ ਅਤੇ ਧਰਮ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.