5ਰਹਬੁਆਮ ਨੇ ਉੱਤਰ ਦਿੱਤਾ, “ਤਿੰਨ ਦਿਨਾਂ ਵਿੱਚ ਮੇਰੇ ਕੋਲ ਵਾਪਸ ਆ ਜਾ।” ਇਸ ਲਈ ਲੋਕ ਚਲੇ ਗਏ।
6ਤਦ ਰਾਜਾ ਰਹਬੁਆਮ ਨੇ ਉਹਨਾਂ ਬਜ਼ੁਰਗਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਪਿਤਾ ਸ਼ਲੋਮੋਨ ਦੇ ਜੀਵਨ ਕਾਲ ਵਿੱਚ ਉਸ ਦੀ ਸੇਵਾ ਕਰਦੇ ਸਨ ਅਤੇ ਪੁੱਛਿਆ, ਤੁਹਾਡੀ ਕੀ ਸਲਾਹ ਹੈ? ਮੈਂ ਇੰਨ੍ਹਾਂ ਲੋਕਾਂ ਨੂੰ ਕੀ ਉੱਤਰ ਦਿਆਂ?
7ਉਹਨਾਂ ਨੇ ਉੱਤਰ ਦਿੱਤਾ, “ਜੇਕਰ ਤੁਸੀਂ ਇਨ੍ਹਾਂ ਲੋਕਾਂ ਉੱਤੇ ਮਿਹਰਬਾਨ ਹੋਵੋਗੇ ਅਤੇ ਉਹਨਾਂ ਨੂੰ ਖੁਸ਼ ਕਰੋਗੇ ਅਤੇ ਉਹਨਾਂ ਨੂੰ ਚੰਗਾ ਉੱਤਰ ਦਿਓਗੇ, ਤਾਂ ਉਹ ਹਮੇਸ਼ਾ ਤੁਹਾਡੇ ਸੇਵਕ ਹੋਣਗੇ।”
8ਪਰ ਰਹਬੁਆਮ ਨੇ ਬਜ਼ੁਰਗਾਂ ਦੀ ਸਲਾਹ ਨੂੰ ਛੱਡ ਕੇ ਉਹਨਾਂ ਨੌਜਵਾਨਾਂ ਨਾਲ ਸਲਾਹ ਕੀਤੀ ਜਿਹੜੇ ਉਸ ਦੇ ਨਾਲ ਵੱਡੇ ਹੋਏ ਸਨ ਅਤੇ ਉਸ ਦੀ ਸੇਵਾ ਕਰ ਰਹੇ ਸਨ।
9ਉਸ ਨੇ ਉਹਨਾਂ ਨੂੰ ਪੁੱਛਿਆ, “ਤੁਹਾਡੀ ਕੀ ਸਲਾਹ ਹੈ? ਅਸੀਂ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਈਏ ਜਿਹੜੇ ਮੈਨੂੰ ਕਹਿੰਦੇ ਹਨ, ‘ਉਸ ਜੂਲੇ ਨੂੰ ਹਲਕਾ ਕਰ ਜੋ ਤੇਰੇ ਪਿਤਾ ਨੇ ਸਾਡੇ ਉੱਤੇ ਪਾਇਆ ਹੈ’?”