2 ਇਤਿਹਾਸ 11

ਉਸ ਨੇ ਸਾਰੇ ਸ਼ਹਿਰਾਂ ਵਿੱਚ ਢਾਲ਼ਾਂ ਅਤੇ ਬਰਛੇ ਰੱਖੇ ਅਤੇ ਉਹਨਾਂ ਨੂੰ ਬਹੁਤ ਮਜ਼ਬੂਤ ਬਣਾਇਆ। ਇਸ ਲਈ ਯਹੂਦਾਹ ਅਤੇ ਬਿਨਯਾਮੀਨ ਉਸ ਦੇ ਸਨ।

2 Chronicles 11:12 (UKJV) And in every several city he put shields and spears, and made them exceeding strong, having Judah and Benjamin on his side.

10ਜ਼ੋਰਾਹ, ਅੱਯਾਲੋਨ ਅਤੇ ਹੇਬਰੋਨ। ਇਹ ਯਹੂਦਾਹ ਅਤੇ ਬਿਨਯਾਮੀਨ ਵਿੱਚ ਗੜ੍ਹ ਵਾਲੇ ਸ਼ਹਿਰ ਸਨ।

11ਉਸ ਨੇ ਗੜ੍ਹਾਂ ਨੂੰ ਪੱਕਾ ਕੀਤਾ ਅਤੇ ਉਹਨਾਂ ਵਿੱਚ ਹਾਕਮਾਂ ਨੂੰ ਮੁਕੱਰਰ ਕੀਤਾ ਅਤੇ ਰਸਦ, ਤੇਲ ਅਤੇ ਦਾਖ਼ਰਸ ਦੇ ਭੰਡਾਰ ਰੱਖੇ।

12ਉਸ ਨੇ ਸਾਰੇ ਸ਼ਹਿਰਾਂ ਵਿੱਚ ਢਾਲ਼ਾਂ ਅਤੇ ਬਰਛੇ ਰੱਖੇ ਅਤੇ ਉਹਨਾਂ ਨੂੰ ਬਹੁਤ ਮਜ਼ਬੂਤ ਬਣਾਇਆ। ਇਸ ਲਈ ਯਹੂਦਾਹ ਅਤੇ ਬਿਨਯਾਮੀਨ ਉਸ ਦੇ ਸਨ।

13ਇਸਰਾਏਲ ਦੇ ਸਾਰੇ ਜ਼ਿਲ੍ਹਿਆਂ ਦੇ ਜਾਜਕਾਂ ਅਤੇ ਲੇਵੀਆਂ ਨੇ ਉਸਦਾ ਸਾਥ ਦਿੱਤਾ।

14ਲੇਵੀਆਂ ਨੇ ਵੀ ਆਪਣੀਆਂ ਚਰਾਂਦਾਂ ਅਤੇ ਜਾਇਦਾਦਾਂ ਨੂੰ ਛੱਡ ਦਿੱਤਾ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਆ ਗਏ ਕਿਉਂਕਿ ਯਾਰਾਬੁਆਮ ਅਤੇ ਉਸ ਦੇ ਪੁੱਤਰਾਂ ਨੇ ਉਹਨਾਂ ਨੂੰ ਯਾਹਵੇਹ ਦੇ ਜਾਜਕ ਵਜੋਂ ਰੱਦ ਕਰ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.