2 ਇਤਿਹਾਸ 11

ਰਹਬੁਆਮ ਨੇ ਮਕਾਹ ਦੇ ਪੁੱਤਰ ਅਬੀਯਾਹ ਨੂੰ ਆਪਣੇ ਭਰਾਵਾਂ ਵਿੱਚੋਂ ਰਾਜਕੁਮਾਰ ਨਿਯੁਕਤ ਕੀਤਾ ਤਾਂ ਜੋ ਉਸ ਨੂੰ ਰਾਜਾ ਬਣਾਇਆ ਜਾ ਸਕੇ।

2 Chronicles 11:22 (UKJV) And Rehoboam made Abijah the son of Maachah the chief, to be ruler among his brethren: for he thought to make him king.

20ਫਿਰ ਉਸ ਨੇ ਅਬਸ਼ਾਲੋਮ ਦੀ ਧੀ ਮਕਾਹ ਨਾਲ ਵਿਆਹ ਕੀਤਾ, ਜਿਸ ਤੋਂ ਅਬੀਯਾਹ, ਅੱਤਈ, ਜ਼ੀਜ਼ਾ ਅਤੇ ਸ਼ਲੋਮੀਥ ਪੈਦਾ ਹੋਏ।

21ਰਹਬੁਆਮ ਅਬਸ਼ਾਲੋਮ ਦੀ ਧੀ ਮਕਾਹ ਨੂੰ ਆਪਣੀਆਂ ਸਾਰੀਆਂ ਪਤਨੀਆਂ ਅਤੇ ਰਖੇਲਾਂ ਨਾਲੋਂ ਵੱਧ ਪਿਆਰ ਕਰਦਾ ਸੀ। ਕੁੱਲ ਮਿਲਾ ਕੇ, ਉਸ ਦੀਆਂ ਅਠਾਰਾਂ ਪਤਨੀਆਂ ਅਤੇ ਸੱਠ ਰਖੇਲਾਂ, ਅਠਾਈ ਪੁੱਤਰ ਅਤੇ ਸੱਠ ਧੀਆਂ ਸਨ।

22ਰਹਬੁਆਮ ਨੇ ਮਕਾਹ ਦੇ ਪੁੱਤਰ ਅਬੀਯਾਹ ਨੂੰ ਆਪਣੇ ਭਰਾਵਾਂ ਵਿੱਚੋਂ ਰਾਜਕੁਮਾਰ ਨਿਯੁਕਤ ਕੀਤਾ ਤਾਂ ਜੋ ਉਸ ਨੂੰ ਰਾਜਾ ਬਣਾਇਆ ਜਾ ਸਕੇ।

23ਉਸ ਨੇ ਸਮਝਦਾਰੀ ਨਾਲ ਕੰਮ ਕੀਤਾ, ਆਪਣੇ ਕੁਝ ਪੁੱਤਰਾਂ ਨੂੰ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਤੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਖਿੰਡਾ ਦਿੱਤਾ। ਉਸ ਨੇ ਉਹਨਾਂ ਨੂੰ ਬਹੁਤ ਸਾਰੇ ਪ੍ਰਬੰਧ ਦਿੱਤੇ ਅਤੇ ਉਹਨਾਂ ਲਈ ਬਹੁਤ ਸਾਰੀਆਂ ਪਤਨੀਆਂ ਰੱਖੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.