2 ਇਤਿਹਾਸ 12

ਹਾਲਾਂਕਿ, ਉਹ ਉਸ ਦੇ ਅਧੀਨ ਹੋ ਜਾਣਗੇ, ਤਾਂ ਜੋ ਉਹ ਮੇਰੀ ਸੇਵਾ ਕਰਨ ਅਤੇ ਹੋਰ ਦੇਸ਼ਾਂ ਦੇ ਰਾਜਿਆਂ ਦੀ ਸੇਵਾ ਕਰਨ ਵਿੱਚ ਅੰਤਰ ਸਿੱਖ ਸਕਣ।”

2 Chronicles 12:8 (UKJV) Nevertheless they shall be his servants; that they may know my service, and the service of the kingdoms of the countries.

6ਤਦ ਇਸਰਾਏਲ ਦੇ ਸਰਦਾਰਾਂ ਅਤੇ ਪਾਤਸ਼ਾਹ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਅਤੇ ਆਖਿਆ, “ਯਾਹਵੇਹ ਹੀ ਧਰਮੀ ਹੈ।”

7ਜਦੋਂ ਪਰਮੇਸ਼ਵਰ ਨੇ ਦੇਖਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਹੈ, ਤਾਂ ਪਰਮੇਸ਼ਵਰ ਦਾ ਇਹ ਬਚਨ ਸ਼ਮਅਯਾਹ ਨੂੰ ਆਇਆ, “ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਬਣਾਇਆ ਹੈ, ਮੈਂ ਉਹਨਾਂ ਨੂੰ ਤਬਾਹ ਨਹੀਂ ਕਰਾਂਗਾ ਪਰ ਛੇਤੀ ਹੀ ਉਹਨਾਂ ਨੂੰ ਛੁਟਕਾਰਾ ਦੇਵਾਂਗਾ। ਮੇਰਾ ਕ੍ਰੋਧ ਸ਼ੀਸ਼ਕ ਦੇ ਰਾਹੀਂ ਯੇਰੂਸ਼ਲੇਮ ਉੱਤੇ ਨਹੀਂ ਪਵੇਗਾ।

8ਹਾਲਾਂਕਿ, ਉਹ ਉਸ ਦੇ ਅਧੀਨ ਹੋ ਜਾਣਗੇ, ਤਾਂ ਜੋ ਉਹ ਮੇਰੀ ਸੇਵਾ ਕਰਨ ਅਤੇ ਹੋਰ ਦੇਸ਼ਾਂ ਦੇ ਰਾਜਿਆਂ ਦੀ ਸੇਵਾ ਕਰਨ ਵਿੱਚ ਅੰਤਰ ਸਿੱਖ ਸਕਣ।”

9ਸੋ ਮਿਸਰ ਦਾ ਰਾਜਾ ਸ਼ੀਸ਼ਕ ਯੇਰੂਸ਼ਲੇਮ ਉੱਚੇ ਚੜ੍ਹ ਆਇਆ ਅਤੇ ਉਹ ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨੇ ਲੈ ਗਿਆ ਸਗੋਂ ਉਹ ਸਭ ਕੁਝ ਲੈ ਗਿਆ ਸੋਨੇ ਦੀਆਂ ਢਾਲ਼ਾਂ ਵੀ ਜੋ ਸ਼ਲੋਮੋਨ ਨੇ ਬਣਵਾਈਆਂ ਸਨ।

10ਇਸ ਲਈ ਰਾਜਾ ਰਹਬੁਆਮ ਨੇ ਉਹਨਾਂ ਨੂੰ ਬਦਲਣ ਲਈ ਪਿੱਤਲ ਦੀਆਂ ਢਾਲ਼ਾਂ ਬਣਵਾਈਆਂ ਅਤੇ ਇਨ੍ਹਾਂ ਨੂੰ ਸ਼ਾਹੀ ਮਹਿਲ ਦੇ ਪ੍ਰਵੇਸ਼ ਦੁਆਰ ਉੱਤੇ ਪਹਿਰੇਦਾਰਾਂ ਨੂੰ ਸੌਂਪ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.