2 ਇਤਿਹਾਸ 12

ਜਦੋਂ ਪਰਮੇਸ਼ਵਰ ਨੇ ਦੇਖਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਹੈ, ਤਾਂ ਪਰਮੇਸ਼ਵਰ ਦਾ ਇਹ ਬਚਨ ਸ਼ਮਅਯਾਹ ਨੂੰ ਆਇਆ, “ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਬਣਾਇਆ ਹੈ, ਮੈਂ ਉਹਨਾਂ ਨੂੰ ਤਬਾਹ ਨਹੀਂ ਕਰਾਂਗਾ ਪਰ ਛੇਤੀ ਹੀ ਉਹਨਾਂ ਨੂੰ ਛੁਟਕਾਰਾ ਦੇਵਾਂਗਾ। ਮੇਰਾ ਕ੍ਰੋਧ ਸ਼ੀਸ਼ਕ ਦੇ ਰਾਹੀਂ ਯੇਰੂਸ਼ਲੇਮ ਉੱਤੇ ਨਹੀਂ ਪਵੇਗਾ।

2 Chronicles 12:7 (UKJV) And when the LORD saw that they humbled themselves, the word of the LORD came to Shemaiah, saying, They have humbled themselves; therefore I will not destroy them, but I will grant them some deliverance; and my wrath shall not be poured out upon Jerusalem by the hand of Shishak.

5ਤਦ ਸ਼ਮਅਯਾਹ ਨਬੀ ਰਹਬੁਆਮ ਅਤੇ ਯਹੂਦਾਹ ਦੇ ਆਗੂਆਂ ਕੋਲ ਆਇਆ ਜਿਹੜੇ ਸ਼ੀਸ਼ਕ ਦੇ ਡਰ ਕਾਰਨ ਯੇਰੂਸ਼ਲੇਮ ਵਿੱਚ ਇਕੱਠੇ ਹੋਏ ਸਨ ਅਤੇ ਉਹਨਾਂ ਨੂੰ ਆਖਿਆ, “ਯਾਹਵੇਹ ਇਹ ਆਖਦਾ ਹੈ, ‘ਤੁਸੀਂ ਮੈਨੂੰ ਛੱਡ ਦਿੱਤਾ ਹੈ; ਇਸ ਲਈ ਹੁਣ ਮੈਂ ਤੈਨੂੰ ਸ਼ੀਸ਼ਕ ਲਈ ਛੱਡ ਦਿੰਦਾ ਹਾਂ।’ ”

6ਤਦ ਇਸਰਾਏਲ ਦੇ ਸਰਦਾਰਾਂ ਅਤੇ ਪਾਤਸ਼ਾਹ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਅਤੇ ਆਖਿਆ, “ਯਾਹਵੇਹ ਹੀ ਧਰਮੀ ਹੈ।”

7ਜਦੋਂ ਪਰਮੇਸ਼ਵਰ ਨੇ ਦੇਖਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਹੈ, ਤਾਂ ਪਰਮੇਸ਼ਵਰ ਦਾ ਇਹ ਬਚਨ ਸ਼ਮਅਯਾਹ ਨੂੰ ਆਇਆ, “ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਬਣਾਇਆ ਹੈ, ਮੈਂ ਉਹਨਾਂ ਨੂੰ ਤਬਾਹ ਨਹੀਂ ਕਰਾਂਗਾ ਪਰ ਛੇਤੀ ਹੀ ਉਹਨਾਂ ਨੂੰ ਛੁਟਕਾਰਾ ਦੇਵਾਂਗਾ। ਮੇਰਾ ਕ੍ਰੋਧ ਸ਼ੀਸ਼ਕ ਦੇ ਰਾਹੀਂ ਯੇਰੂਸ਼ਲੇਮ ਉੱਤੇ ਨਹੀਂ ਪਵੇਗਾ।

8ਹਾਲਾਂਕਿ, ਉਹ ਉਸ ਦੇ ਅਧੀਨ ਹੋ ਜਾਣਗੇ, ਤਾਂ ਜੋ ਉਹ ਮੇਰੀ ਸੇਵਾ ਕਰਨ ਅਤੇ ਹੋਰ ਦੇਸ਼ਾਂ ਦੇ ਰਾਜਿਆਂ ਦੀ ਸੇਵਾ ਕਰਨ ਵਿੱਚ ਅੰਤਰ ਸਿੱਖ ਸਕਣ।”

9ਸੋ ਮਿਸਰ ਦਾ ਰਾਜਾ ਸ਼ੀਸ਼ਕ ਯੇਰੂਸ਼ਲੇਮ ਉੱਚੇ ਚੜ੍ਹ ਆਇਆ ਅਤੇ ਉਹ ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨੇ ਲੈ ਗਿਆ ਸਗੋਂ ਉਹ ਸਭ ਕੁਝ ਲੈ ਗਿਆ ਸੋਨੇ ਦੀਆਂ ਢਾਲ਼ਾਂ ਵੀ ਜੋ ਸ਼ਲੋਮੋਨ ਨੇ ਬਣਵਾਈਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.