2 ਇਤਿਹਾਸ 12

ਤਦ ਸ਼ਮਅਯਾਹ ਨਬੀ ਰਹਬੁਆਮ ਅਤੇ ਯਹੂਦਾਹ ਦੇ ਆਗੂਆਂ ਕੋਲ ਆਇਆ ਜਿਹੜੇ ਸ਼ੀਸ਼ਕ ਦੇ ਡਰ ਕਾਰਨ ਯੇਰੂਸ਼ਲੇਮ ਵਿੱਚ ਇਕੱਠੇ ਹੋਏ ਸਨ ਅਤੇ ਉਹਨਾਂ ਨੂੰ ਆਖਿਆ, “ਯਾਹਵੇਹ ਇਹ ਆਖਦਾ ਹੈ, ‘ਤੁਸੀਂ ਮੈਨੂੰ ਛੱਡ ਦਿੱਤਾ ਹੈ; ਇਸ ਲਈ ਹੁਣ ਮੈਂ ਤੈਨੂੰ ਸ਼ੀਸ਼ਕ ਲਈ ਛੱਡ ਦਿੰਦਾ ਹਾਂ।’ ”

2 Chronicles 12:5 (UKJV) Then came Shemaiah the prophet to Rehoboam, and to the princes of Judah, that were gathered together to Jerusalem because of Shishak, and said unto them, Thus says the LORD, All of you have forsaken me, and therefore have I also left you in the hand of Shishak.

3ਅਤੇ ਉਸ ਦੇ ਨਾਲ ਬਾਰਾਂ ਸੌ ਰਥ ਅਤੇ ਸੱਠ ਹਜ਼ਾਰ ਸਵਾਰ ਸਨ ਅਤੇ ਅਣਗਿਣਤ ਲਿਬੀਆ, ਸੂਕੀ ਅਤੇ ਕੂਸ਼ੀ ਲੋਕ ਜੋ ਉਸ ਦੇ ਨਾਲ ਮਿਸਰ ਤੋਂ ਆਏ ਸਨ,

4ਉਸ ਨੇ ਯਹੂਦਾਹ ਦੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਯੇਰੂਸ਼ਲੇਮ ਤੱਕ ਪਹੁੰਚ ਗਿਆ।

5ਤਦ ਸ਼ਮਅਯਾਹ ਨਬੀ ਰਹਬੁਆਮ ਅਤੇ ਯਹੂਦਾਹ ਦੇ ਆਗੂਆਂ ਕੋਲ ਆਇਆ ਜਿਹੜੇ ਸ਼ੀਸ਼ਕ ਦੇ ਡਰ ਕਾਰਨ ਯੇਰੂਸ਼ਲੇਮ ਵਿੱਚ ਇਕੱਠੇ ਹੋਏ ਸਨ ਅਤੇ ਉਹਨਾਂ ਨੂੰ ਆਖਿਆ, “ਯਾਹਵੇਹ ਇਹ ਆਖਦਾ ਹੈ, ‘ਤੁਸੀਂ ਮੈਨੂੰ ਛੱਡ ਦਿੱਤਾ ਹੈ; ਇਸ ਲਈ ਹੁਣ ਮੈਂ ਤੈਨੂੰ ਸ਼ੀਸ਼ਕ ਲਈ ਛੱਡ ਦਿੰਦਾ ਹਾਂ।’ ”

6ਤਦ ਇਸਰਾਏਲ ਦੇ ਸਰਦਾਰਾਂ ਅਤੇ ਪਾਤਸ਼ਾਹ ਨੇ ਆਪਣੇ ਆਪ ਨੂੰ ਅਧੀਨ ਬਣਾਇਆ ਅਤੇ ਆਖਿਆ, “ਯਾਹਵੇਹ ਹੀ ਧਰਮੀ ਹੈ।”

7ਜਦੋਂ ਪਰਮੇਸ਼ਵਰ ਨੇ ਦੇਖਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਹੈ, ਤਾਂ ਪਰਮੇਸ਼ਵਰ ਦਾ ਇਹ ਬਚਨ ਸ਼ਮਅਯਾਹ ਨੂੰ ਆਇਆ, “ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਨਿਮਰ ਬਣਾਇਆ ਹੈ, ਮੈਂ ਉਹਨਾਂ ਨੂੰ ਤਬਾਹ ਨਹੀਂ ਕਰਾਂਗਾ ਪਰ ਛੇਤੀ ਹੀ ਉਹਨਾਂ ਨੂੰ ਛੁਟਕਾਰਾ ਦੇਵਾਂਗਾ। ਮੇਰਾ ਕ੍ਰੋਧ ਸ਼ੀਸ਼ਕ ਦੇ ਰਾਹੀਂ ਯੇਰੂਸ਼ਲੇਮ ਉੱਤੇ ਨਹੀਂ ਪਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.