2 ਇਤਿਹਾਸ 13

ਪਰਮੇਸ਼ਵਰ ਸਾਡੇ ਨਾਲ ਹੈ ਅਤੇ ਉਹ ਸਾਡਾ ਆਗੂ ਹੈ। ਉਸ ਦੇ ਜਾਜਕ ਆਪਣੀਆਂ ਤੁਰ੍ਹੀਆਂ ਨਾਲ ਤੁਹਾਡੇ ਵਿਰੁੱਧ ਲੜਾਈ ਦੀ ਦੁਹਾਈ ਦੇਣਗੇ। ਇਸਰਾਏਲ ਦੇ ਲੋਕੋ, ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਦੇ ਵਿਰੁੱਧ ਨਾ ਲੜੋ, ਕਿਉਂਕਿ ਤੁਸੀਂ ਸਫ਼ਲ ਨਹੀਂ ਹੋਵੋਂਗੇ।”

2 Chronicles 13:12 (UKJV) And, behold, God himself is with us for our captain, and his priests with sounding trumpets to cry alarm against you. O children of Israel, fight all of you not against the LORD God of your fathers; for all of you shall not prosper.

10“ਪਰ ਸਾਡੇ ਲਈ ਯਾਹਵੇਹ ਸਾਡਾ ਪਰਮੇਸ਼ਵਰ ਹੈ ਅਤੇ ਅਸੀਂ ਉਸਨੂੰ ਨਹੀਂ ਛੱਡਿਆ ਹੈ। ਜੋ ਜਾਜਕ ਯਾਹਵੇਹ ਦੀ ਸੇਵਾ ਕਰਦੇ ਹਨ, ਉਹ ਹਾਰੋਨ ਦੇ ਪੁੱਤਰ ਹਨ ਅਤੇ ਲੇਵੀ ਉਹਨਾਂ ਦੀ ਸਹਾਇਤਾ ਕਰਦੇ ਹਨ।

11ਹਰ ਸਵੇਰ ਅਤੇ ਸ਼ਾਮ ਉਹ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਅਤੇ ਸੁਗੰਧਿਤ ਧੂਪ ਚੜ੍ਹਾਉਂਦੇ ਹਨ। ਉਹ ਰੋਟੀ ਰਸਮੀ ਤੌਰ ਤੇ ਸਾਫ਼ ਮੇਜ਼ ਉੱਤੇ ਰੱਖ ਦਿੰਦੇ ਹਨ ਅਤੇ ਹਰ ਸ਼ਾਮ ਨੂੰ ਸੋਨੇ ਦੇ ਸ਼ਮਾਦਾਨ ਉੱਤੇ ਦੀਵੇ ਜਗਾਉਂਦੇ ਹਨ। ਅਸੀਂ ਯਾਹਵੇਹ ਸਾਡੇ ਪਰਮੇਸ਼ਵਰ ਦੀਆਂ ਮੰਗਾਂ ਦੀ ਪਾਲਣਾ ਕਰ ਰਹੇ ਹਾਂ, ਪਰ ਤੁਸੀਂ ਉਸਨੂੰ ਛੱਡ ਦਿੱਤਾ ਹੈ।

12ਪਰਮੇਸ਼ਵਰ ਸਾਡੇ ਨਾਲ ਹੈ ਅਤੇ ਉਹ ਸਾਡਾ ਆਗੂ ਹੈ। ਉਸ ਦੇ ਜਾਜਕ ਆਪਣੀਆਂ ਤੁਰ੍ਹੀਆਂ ਨਾਲ ਤੁਹਾਡੇ ਵਿਰੁੱਧ ਲੜਾਈ ਦੀ ਦੁਹਾਈ ਦੇਣਗੇ। ਇਸਰਾਏਲ ਦੇ ਲੋਕੋ, ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਦੇ ਵਿਰੁੱਧ ਨਾ ਲੜੋ, ਕਿਉਂਕਿ ਤੁਸੀਂ ਸਫ਼ਲ ਨਹੀਂ ਹੋਵੋਂਗੇ।”

13ਹੁਣ ਯਾਰਾਬੁਆਮ ਨੇ ਪਿੱਛੇ ਵੱਲ ਸਿਪਾਹੀਆਂ ਨੂੰ ਘੱਲਿਆ ਸੀ, ਤਾਂ ਜੋ ਉਹ ਯਹੂਦਾਹ ਦੇ ਸਾਹਮਣੇ ਘਾਤ ਲਾ ਕੇ ਉਹਨਾਂ ਦੇ ਪਿੱਛੇ ਸੀ।

14ਯਹੂਦਾਹ ਨੇ ਮੁੜਿਆ ਅਤੇ ਦੇਖਿਆ ਕਿ ਉਹਨਾਂ ਉੱਤੇ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਹਮਲਾ ਕੀਤਾ ਜਾ ਰਿਹਾ ਸੀ। ਫਿਰ ਉਹਨਾਂ ਨੇ ਯਾਹਵੇਹ ਅੱਗੇ ਪੁਕਾਰ ਕੀਤੀ। ਜਾਜਕਾਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.