9ਤੁਸੀਂ ਹਾਰੋਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ ਜੋ ਯਾਹਵੇਹ ਦੇ ਜਾਜਕ ਸਨ ਕੱਢ ਦਿੱਤਾ ਅਤੇ ਦੂਜੇ ਦੇਸ਼ਾਂ ਦੀਆਂ ਕੌਮਾਂ ਦੇ ਢੰਗ ਨਾਲ ਆਪਣੇ ਲਈ ਜਾਜਕ ਨਿਯੁਕਤ ਕੀਤੇ ਤੁਸੀਂ ਕਿਸੇ ਵੀ ਵਿਅਕਤੀ ਨੂੰ ਜਾਜਕ ਬਣਾ ਦਿੰਦੇ ਹੋ ਜੋ ਆਪਣੇ ਨਾਲ ਇੱਕ ਵੱਛਾ ਅਤੇ ਸੱਤ ਭੇਡੂ ਲਿਆਉਂਦਾ ਹੈ ਅਤੇ ਤੁਹਾਨੂੰ ਦੇਵਤਿਆਂ ਦਾ ਜਾਜਕ ਬਣਨ ਲਈ ਬੇਨਤੀ ਕਰਦਾ ਹੈ ਜੋ ਅਸਲ ਵਿੱਚ ਦੇਵਤੇ ਨਹੀਂ ਹਨ।
10“ਪਰ ਸਾਡੇ ਲਈ ਯਾਹਵੇਹ ਸਾਡਾ ਪਰਮੇਸ਼ਵਰ ਹੈ ਅਤੇ ਅਸੀਂ ਉਸਨੂੰ ਨਹੀਂ ਛੱਡਿਆ ਹੈ। ਜੋ ਜਾਜਕ ਯਾਹਵੇਹ ਦੀ ਸੇਵਾ ਕਰਦੇ ਹਨ, ਉਹ ਹਾਰੋਨ ਦੇ ਪੁੱਤਰ ਹਨ ਅਤੇ ਲੇਵੀ ਉਹਨਾਂ ਦੀ ਸਹਾਇਤਾ ਕਰਦੇ ਹਨ।
11ਹਰ ਸਵੇਰ ਅਤੇ ਸ਼ਾਮ ਉਹ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਅਤੇ ਸੁਗੰਧਿਤ ਧੂਪ ਚੜ੍ਹਾਉਂਦੇ ਹਨ। ਉਹ ਰੋਟੀ ਰਸਮੀ ਤੌਰ ਤੇ ਸਾਫ਼ ਮੇਜ਼ ਉੱਤੇ ਰੱਖ ਦਿੰਦੇ ਹਨ ਅਤੇ ਹਰ ਸ਼ਾਮ ਨੂੰ ਸੋਨੇ ਦੇ ਸ਼ਮਾਦਾਨ ਉੱਤੇ ਦੀਵੇ ਜਗਾਉਂਦੇ ਹਨ। ਅਸੀਂ ਯਾਹਵੇਹ ਸਾਡੇ ਪਰਮੇਸ਼ਵਰ ਦੀਆਂ ਮੰਗਾਂ ਦੀ ਪਾਲਣਾ ਕਰ ਰਹੇ ਹਾਂ, ਪਰ ਤੁਸੀਂ ਉਸਨੂੰ ਛੱਡ ਦਿੱਤਾ ਹੈ।
12ਪਰਮੇਸ਼ਵਰ ਸਾਡੇ ਨਾਲ ਹੈ ਅਤੇ ਉਹ ਸਾਡਾ ਆਗੂ ਹੈ। ਉਸ ਦੇ ਜਾਜਕ ਆਪਣੀਆਂ ਤੁਰ੍ਹੀਆਂ ਨਾਲ ਤੁਹਾਡੇ ਵਿਰੁੱਧ ਲੜਾਈ ਦੀ ਦੁਹਾਈ ਦੇਣਗੇ। ਇਸਰਾਏਲ ਦੇ ਲੋਕੋ, ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਦੇ ਵਿਰੁੱਧ ਨਾ ਲੜੋ, ਕਿਉਂਕਿ ਤੁਸੀਂ ਸਫ਼ਲ ਨਹੀਂ ਹੋਵੋਂਗੇ।”
13ਹੁਣ ਯਾਰਾਬੁਆਮ ਨੇ ਪਿੱਛੇ ਵੱਲ ਸਿਪਾਹੀਆਂ ਨੂੰ ਘੱਲਿਆ ਸੀ, ਤਾਂ ਜੋ ਉਹ ਯਹੂਦਾਹ ਦੇ ਸਾਹਮਣੇ ਘਾਤ ਲਾ ਕੇ ਉਹਨਾਂ ਦੇ ਪਿੱਛੇ ਸੀ।