16ਇਸਰਾਏਲੀ ਯਹੂਦਾਹ ਦੇ ਸਾਹਮਣੇ ਭੱਜ ਗਏ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ।
17ਅਬੀਯਾਹ ਅਤੇ ਉਸ ਦੀਆਂ ਫ਼ੌਜਾਂ ਨੇ ਉਹਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ, ਇਉਂ ਇਸਰਾਏਲ ਦੇ ਯੋਗ ਆਦਮੀਆਂ ਵਿੱਚੋਂ ਪੰਜ ਲੱਖ ਮਾਰੇ ਗਏ।
18ਇਸਰਾਏਲੀ ਉਸ ਮੌਕੇ ਤੇ ਅਧੀਨ ਹੋ ਗਏ ਸਨ ਅਤੇ ਯਹੂਦਾਹ ਦੇ ਲੋਕ ਜਿੱਤ ਗਏ ਸਨ ਕਿਉਂਕਿ ਉਹਨਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਉੱਤੇ ਭਰੋਸਾ ਕੀਤਾ ਸੀ।
19ਅਤੇ ਅਬੀਯਾਹ ਨੇ ਯਾਰਾਬੁਆਮ ਦਾ ਪਿੱਛਾ ਕੀਤਾ ਅਤੇ ਇਨ੍ਹਾਂ ਸ਼ਹਿਰਾਂ ਨੂੰ ਅਰਥਾਤ ਬੈਤਏਲ ਅਤੇ ਉਸ ਦੇ ਪਿੰਡ, ਯਸ਼ਾਨਾਹ ਅਤੇ ਉਸ ਦੇ ਪਿੰਡ, ਅਫ਼ਰੋਨ ਅਤੇ ਉਹ ਦੇ ਪਿੰਡਾਂ ਨੂੰ ਉਸ ਪਾਸੋਂ ਖੋਹ ਲਿਆ।
20ਅਬੀਯਾਹ ਦੇ ਦਿਨਾਂ ਵਿੱਚ ਯਾਰਾਬੁਆਮ ਨੇ ਫੇਰ ਰਾਜ ਨਾ ਕਰ ਸਕਿਆ ਅਤੇ ਯਾਹਵੇਹ ਨੇ ਉਸ ਨੂੰ ਮਾਰਿਆ ਸੋ ਉਹ ਮਰ ਗਿਆ।