2 ਇਤਿਹਾਸ 14

ਉਹਨਾਂ ਨੇ ਚਰਵਾਹਿਆਂ ਦੇ ਡੇਰਿਆਂ ਤੇ ਵੀ ਹਮਲਾ ਕੀਤਾ ਅਤੇ ਭੇਡਾਂ, ਬੱਕਰੀਆਂ ਅਤੇ ਊਠਾਂ ਦੇ ਝੁੰਡ ਨੂੰ ਲੁੱਟ ਲਿਆ। ਫਿਰ ਉਹ ਯੇਰੂਸ਼ਲੇਮ ਵਾਪਸ ਆ ਗਏ।

2 Chronicles 14:15 (UKJV) They stroke also the tents of cattle, and carried away sheep and camels in abundance, and returned to Jerusalem.

13ਅਤੇ ਆਸਾ ਅਤੇ ਉਹ ਦੇ ਲੋਕਾਂ ਨੇ ਗਰਾਰ ਤੀਕ ਉਹਨਾਂ ਦਾ ਪਿੱਛਾ ਕੀਤਾ ਅਤੇ ਕੂਸ਼ੀਆਂ ਵਿੱਚੋਂ ਇੰਨੇ ਖੇਤ ਰਹੇ ਕਿ ਉਹ ਫੇਰ ਸੰਭਲ ਨਾ ਸੱਕੇ ਕਿਉਂ ਜੋ ਉਹ ਯਾਹਵੇਹ ਅਤੇ ਉਸ ਦੇ ਦਲ ਦੇ ਹੱਥੋਂ ਮਾਰੇ ਗਏ ਅਤੇ ਯਹੂਦਾਹ ਬਹੁਤ ਸਾਰਾ ਲੁੱਟ ਦਾ ਮਾਲ ਚੁੱਕ ਲਿਆਇਆ।

14ਉਹਨਾਂ ਨੇ ਗਰਾਰ ਦੇ ਆਲੇ-ਦੁਆਲੇ ਦੇ ਸਾਰੇ ਪਿੰਡਾਂ ਨੂੰ ਤਬਾਹ ਕਰ ਦਿੱਤਾ, ਕਿਉਂਕਿ ਯਾਹਵੇਹ ਦਾ ਡਰ ਉਹਨਾਂ ਉੱਤੇ ਆ ਗਿਆ ਸੀ। ਉਹਨਾਂ ਨੇ ਇਹ ਸਾਰੇ ਪਿੰਡ ਲੁੱਟ ਲਏ, ਕਿਉਂਕਿ ਇੱਥੇ ਬਹੁਤ ਸਾਰਾ ਲੁੱਟਮਾਰ ਦਾ ਮਾਲ ਸੀ।

15ਉਹਨਾਂ ਨੇ ਚਰਵਾਹਿਆਂ ਦੇ ਡੇਰਿਆਂ ਤੇ ਵੀ ਹਮਲਾ ਕੀਤਾ ਅਤੇ ਭੇਡਾਂ, ਬੱਕਰੀਆਂ ਅਤੇ ਊਠਾਂ ਦੇ ਝੁੰਡ ਨੂੰ ਲੁੱਟ ਲਿਆ। ਫਿਰ ਉਹ ਯੇਰੂਸ਼ਲੇਮ ਵਾਪਸ ਆ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.