1ਪਰਮੇਸ਼ਵਰ ਦਾ ਆਤਮਾ ਓਦੇਦ ਦੇ ਪੁੱਤਰ ਅਜ਼ਰਯਾਹ ਉੱਤੇ ਆਇਆ।
2ਉਹ ਆਸਾ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਸਨੂੰ ਆਖਿਆ, “ਆਸਾ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ, ਮੇਰੀ ਗੱਲ ਸੁਣੋ, ਯਾਹਵੇਹ ਤੁਹਾਡੇ ਨਾਲ ਹੁੰਦਾ ਹੈ ਜਦੋਂ ਤੁਸੀਂ ਉਸ ਦੇ ਨਾਲ ਹੁੰਦੇ ਹੋ। ਜੇ ਤੁਸੀਂ ਉਸ ਨੂੰ ਲੱਭੋਗੇ, ਤਾਂ ਉਹ ਤੁਹਾਨੂੰ ਲੱਭ ਜਾਵੇਗਾ, ਪਰ ਜੇ ਤੁਸੀਂ ਉਸ ਨੂੰ ਛੱਡ ਦਿਓਗੇ, ਤਾਂ ਉਹ ਤੁਹਾਨੂੰ ਤਿਆਗ ਦੇਵੇਗਾ।
3ਇਸਰਾਏਲੀਆਂ ਲੰਬੇ ਸਮੇਂ ਤੋਂ ਸੱਚੇ ਪਰਮੇਸ਼ਵਰ ਤੋਂ ਬਿਨਾਂ, ਉਪਦੇਸ਼ ਦੇਣ ਵਾਲੇ ਜਾਜਕ ਤੋਂ ਬਿਨਾਂ ਅਤੇ ਬਿਵਸਥਾ ਤੋਂ ਬਿਨਾਂ ਸੀ।