2 ਇਤਿਹਾਸ 15

ਉਹ ਆਸਾ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਸਨੂੰ ਆਖਿਆ, “ਆਸਾ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ, ਮੇਰੀ ਗੱਲ ਸੁਣੋ, ਯਾਹਵੇਹ ਤੁਹਾਡੇ ਨਾਲ ਹੁੰਦਾ ਹੈ ਜਦੋਂ ਤੁਸੀਂ ਉਸ ਦੇ ਨਾਲ ਹੁੰਦੇ ਹੋ। ਜੇ ਤੁਸੀਂ ਉਸ ਨੂੰ ਲੱਭੋਗੇ, ਤਾਂ ਉਹ ਤੁਹਾਨੂੰ ਲੱਭ ਜਾਵੇਗਾ, ਪਰ ਜੇ ਤੁਸੀਂ ਉਸ ਨੂੰ ਛੱਡ ਦਿਓਗੇ, ਤਾਂ ਉਹ ਤੁਹਾਨੂੰ ਤਿਆਗ ਦੇਵੇਗਾ।

2 Chronicles 15:2 (UKJV) And he went out to meet Asa, and said unto him, Hear all of you me, Asa, and all Judah and Benjamin; The LORD is with you, while all of you be with him; and if all of you seek him, he will be found of you; but if all of you forsake him, he will forsake you.

1ਪਰਮੇਸ਼ਵਰ ਦਾ ਆਤਮਾ ਓਦੇਦ ਦੇ ਪੁੱਤਰ ਅਜ਼ਰਯਾਹ ਉੱਤੇ ਆਇਆ।

2ਉਹ ਆਸਾ ਨੂੰ ਮਿਲਣ ਲਈ ਬਾਹਰ ਗਿਆ ਅਤੇ ਉਸਨੂੰ ਆਖਿਆ, “ਆਸਾ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ, ਮੇਰੀ ਗੱਲ ਸੁਣੋ, ਯਾਹਵੇਹ ਤੁਹਾਡੇ ਨਾਲ ਹੁੰਦਾ ਹੈ ਜਦੋਂ ਤੁਸੀਂ ਉਸ ਦੇ ਨਾਲ ਹੁੰਦੇ ਹੋ। ਜੇ ਤੁਸੀਂ ਉਸ ਨੂੰ ਲੱਭੋਗੇ, ਤਾਂ ਉਹ ਤੁਹਾਨੂੰ ਲੱਭ ਜਾਵੇਗਾ, ਪਰ ਜੇ ਤੁਸੀਂ ਉਸ ਨੂੰ ਛੱਡ ਦਿਓਗੇ, ਤਾਂ ਉਹ ਤੁਹਾਨੂੰ ਤਿਆਗ ਦੇਵੇਗਾ।

3ਇਸਰਾਏਲੀਆਂ ਲੰਬੇ ਸਮੇਂ ਤੋਂ ਸੱਚੇ ਪਰਮੇਸ਼ਵਰ ਤੋਂ ਬਿਨਾਂ, ਉਪਦੇਸ਼ ਦੇਣ ਵਾਲੇ ਜਾਜਕ ਤੋਂ ਬਿਨਾਂ ਅਤੇ ਬਿਵਸਥਾ ਤੋਂ ਬਿਨਾਂ ਸੀ।

4ਪਰ ਆਪਣੇ ਦੁੱਖ ਵਿੱਚ ਉਹ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਵੱਲ ਮੁੜੇ ਅਤੇ ਉਸ ਨੂੰ ਲੱਭਿਆ ਅਤੇ ਉਹ ਉਹਨਾਂ ਨੂੰ ਮਿਲ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.