2 ਇਤਿਹਾਸ 14

ਆਸਾ ਦੇ ਕੋਲ ਯਹੂਦਾਹ ਦੀ ਤਿੰਨ ਲੱਖ ਫ਼ੌਜ ਸੀ ਜਿਹੜੇ ਢਾਲ਼ ਅਤੇ ਬਰਛੀ ਚੁੱਕਦੇ ਸਨ ਅਤੇ ਬਿਨਯਾਮੀਨ ਦੇ ਦੋ ਲੱਖ ਅੱਸੀ ਹਜ਼ਾਰ ਸਨ ਜੋ ਢਾਲ਼ ਚੁੱਕਦੇ ਸਨ ਅਤੇ ਤੀਰ ਚਲਾਉਂਦੇ ਸਨ ਅਤੇ ਇਹ ਸਾਰੇ ਸੂਰਬੀਰ ਯੋਧੇ ਸਨ।

2 Chronicles 14:8 (UKJV) And Asa had an army of men that bare targets and spears, out of Judah three hundred thousand; and out of Benjamin, that bare shields and drew bows, two hundred and fourscore thousand: all these were mighty men of valour.

6ਉਸ ਨੇ ਯਹੂਦਾਹ ਦੇ ਗੜ੍ਹ ਵਾਲੇ ਸ਼ਹਿਰ ਉਸਾਰੇ, ਕਿਉਂਕਿ ਦੇਸ਼ ਵਿੱਚ ਸ਼ਾਂਤੀ ਸੀ। ਉਹਨਾਂ ਸਾਲਾਂ ਦੌਰਾਨ ਕੋਈ ਵੀ ਉਸ ਨਾਲ ਲੜਿਆ ਨਹੀਂ ਸੀ, ਕਿਉਂਕਿ ਪਰਮੇਸ਼ਵਰ ਨੇ ਉਸ ਨੂੰ ਆਰਾਮ ਦਿੱਤਾ ਸੀ।

7ਉਸ ਨੇ ਯਹੂਦਾਹ ਨੂੰ ਕਿਹਾ, “ਆਓ ਅਸੀਂ ਇਨ੍ਹਾਂ ਕਸਬਿਆਂ ਨੂੰ ਉਸਾਰੀਏ, ਅਤੇ ਉਹਨਾਂ ਦੇ ਆਲੇ-ਦੁਆਲੇ ਬੁਰਜਾਂ, ਦਰਵਾਜ਼ਿਆਂ ਅਤੇ ਬਾਰਾਂ ਨਾਲ ਕੰਧਾਂ ਬਣਾਈਏ। ਧਰਤੀ ਅਜੇ ਵੀ ਸਾਡੀ ਹੈ, ਕਿਉਂਕਿ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭਾਲਿਆ ਹੈ। ਅਸੀਂ ਉਸਨੂੰ ਭਾਲਿਆ ਇਸ ਲਈ ਉਸਨੇ ਸਾਨੂੰ ਹਰ ਪਾਸੇ ਤੋਂ ਅਰਾਮ ਦਿੱਤਾ ਹੈ।” ਇਸ ਲਈ ਉਹਨਾਂ ਨੇ ਨਗਰਾਂ ਨੂੰ ਬਣਾਇਆ ਅਤੇ ਖੁਸ਼ਹਾਲ ਹੁੰਦੇ ਗਏ।

8ਆਸਾ ਦੇ ਕੋਲ ਯਹੂਦਾਹ ਦੀ ਤਿੰਨ ਲੱਖ ਫ਼ੌਜ ਸੀ ਜਿਹੜੇ ਢਾਲ਼ ਅਤੇ ਬਰਛੀ ਚੁੱਕਦੇ ਸਨ ਅਤੇ ਬਿਨਯਾਮੀਨ ਦੇ ਦੋ ਲੱਖ ਅੱਸੀ ਹਜ਼ਾਰ ਸਨ ਜੋ ਢਾਲ਼ ਚੁੱਕਦੇ ਸਨ ਅਤੇ ਤੀਰ ਚਲਾਉਂਦੇ ਸਨ ਅਤੇ ਇਹ ਸਾਰੇ ਸੂਰਬੀਰ ਯੋਧੇ ਸਨ।

9ਜ਼ੇਰਾਹ ਕੂਸ਼ੀ ਦਸ ਲੱਖ ਦੀ ਫੌਜ ਅਤੇ ਤਿੰਨ ਸੌ ਰਥ ਲੈ ਕੇ ਉਹਨਾਂ ਦੇ ਵਿਰੁੱਧ ਨਿੱਕਲਿਆ ਅਤੇ ਮਾਰੇਸ਼ਾਹ ਵਿੱਚ ਆਇਆ।

10ਆਸਾ ਉਸ ਨੂੰ ਮਿਲਣ ਲਈ ਬਾਹਰ ਗਿਆ, ਅਤੇ ਉਹਨਾਂ ਨੇ ਮਾਰੇਸ਼ਾਹ ਦੇ ਨੇੜੇ ਸਫ਼ਤਾਹ ਦੀ ਵਾਦੀ ਵਿੱਚ ਲੜਾਈ ਦੀਆਂ ਸਥਿਤੀਆਂ ਬਣਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.