2 ਇਤਿਹਾਸ 15

ਹਾਲਾਂਕਿ ਉਸਨੇ ਇਸਰਾਏਲ ਤੋਂ ਉੱਚੇ ਸਥਾਨਾਂ ਨੂੰ ਨਹੀਂ ਹਟਾਇਆ ਪਰ ਆਸਾ ਦਾ ਮਨ ਉਸਦੀ ਸਾਰੀ ਉਮਰ ਯਾਹਵੇਹ ਦੇ ਪ੍ਰਤੀ ਵਚਨਬੱਧ ਸੀ।

2 Chronicles 15:17 (UKJV) But the high places were not taken away out of Israel: nevertheless the heart of Asa was perfect all his days.

15ਅਤੇ ਸਾਰਾ ਯਹੂਦਾਹ ਉਸ ਸੁਗੰਧ ਤੋਂ ਬਾਗ਼-ਬਾਗ਼ ਹੋ ਗਿਆ ਕਿਉਂ ਜੋ ਉਹਨਾਂ ਨੇ ਆਪਣੇ ਸਾਰੇ ਦਿਲ ਦੇ ਨਾਲ ਸਹੁੰ ਖਾਧੀ ਸੀ ਅਤੇ ਆਪਣੀ ਪੂਰੀ ਇੱਛਾ ਨਾਲ ਯਾਹਵੇਹ ਦੇ ਸ਼ਰਧਾਲੂ ਹੋਏ ਸਨ ਅਤੇ ਉਹ ਉਹਨਾਂ ਨੂੰ ਮਿਲ ਗਿਆ ਅਤੇ ਯਾਹਵੇਹ ਨੇ ਉਹਨਾਂ ਨੂੰ ਚੁਫੇਰਿਓਂ ਅਰਾਮ ਦਿੱਤਾ।

16ਰਾਜਾ ਆਸਾ ਨੇ ਆਪਣੀ ਦਾਦੀ ਮਕਾਹ ਨੂੰ ਵੀ ਰਾਣੀ ਮਾਤਾ ਦੇ ਅਹੁਦੇ ਤੋਂ ਹਟਾ ਦਿੱਤਾ, ਕਿਉਂਕਿ ਉਸਨੇ ਅਸ਼ੇਰਾਹ ਦੀ ਪੂਜਾ ਲਈ ਘਿਣਾਉਣੀ ਮੂਰਤ ਬਣਾਈ ਸੀ। ਆਸਾ ਨੇ ਉਸ ਨੂੰ ਭੰਨ ਤੋੜ ਕੇ ਕਿਦਰੋਨ ਘਾਟੀ ਵਿੱਚ ਸਾੜ ਦਿੱਤਾ।

17ਹਾਲਾਂਕਿ ਉਸਨੇ ਇਸਰਾਏਲ ਤੋਂ ਉੱਚੇ ਸਥਾਨਾਂ ਨੂੰ ਨਹੀਂ ਹਟਾਇਆ ਪਰ ਆਸਾ ਦਾ ਮਨ ਉਸਦੀ ਸਾਰੀ ਉਮਰ ਯਾਹਵੇਹ ਦੇ ਪ੍ਰਤੀ ਵਚਨਬੱਧ ਸੀ।

18ਉਹ ਪਰਮੇਸ਼ਵਰ ਦੇ ਭਵਨ ਵਿੱਚ ਚਾਂਦੀ ਅਤੇ ਸੋਨਾ ਅਤੇ ਉਹ ਵਸਤੂਆਂ ਲੈ ਆਇਆ ਜੋ ਉਸ ਨੇ ਅਤੇ ਉਸ ਦੇ ਪਿਤਾ ਨੇ ਸਮਰਪਿਤ ਕੀਤੇ ਸਨ।

19ਆਸਾ ਦੇ ਰਾਜ ਦੇ ਪੈਂਤੀਵੇਂ ਸਾਲ ਤੱਕ ਕੋਈ ਹੋਰ ਯੁੱਧ ਨਹੀਂ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.