2 ਇਤਿਹਾਸ 15

ਉਹਨਾਂ ਦਿਨਾਂ ਵਿੱਚ ਸਫ਼ਰ ਕਰਨਾ ਸੁਰੱਖਿਅਤ ਨਹੀਂ ਸੀ, ਕਿਉਂਕਿ ਦੇਸ਼ ਦੇ ਸਾਰੇ ਵਾਸੀ ਬਹੁਤ ਉਥਲ-ਪੁਥਲ ਵਿੱਚ ਸਨ।

2 Chronicles 15:5 (UKJV) And in those times there was no peace to him that went out, nor to him that came in, but great vexations were upon all the inhabitants of the countries.

3ਇਸਰਾਏਲੀਆਂ ਲੰਬੇ ਸਮੇਂ ਤੋਂ ਸੱਚੇ ਪਰਮੇਸ਼ਵਰ ਤੋਂ ਬਿਨਾਂ, ਉਪਦੇਸ਼ ਦੇਣ ਵਾਲੇ ਜਾਜਕ ਤੋਂ ਬਿਨਾਂ ਅਤੇ ਬਿਵਸਥਾ ਤੋਂ ਬਿਨਾਂ ਸੀ।

4ਪਰ ਆਪਣੇ ਦੁੱਖ ਵਿੱਚ ਉਹ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਵੱਲ ਮੁੜੇ ਅਤੇ ਉਸ ਨੂੰ ਲੱਭਿਆ ਅਤੇ ਉਹ ਉਹਨਾਂ ਨੂੰ ਮਿਲ ਗਿਆ।

5ਉਹਨਾਂ ਦਿਨਾਂ ਵਿੱਚ ਸਫ਼ਰ ਕਰਨਾ ਸੁਰੱਖਿਅਤ ਨਹੀਂ ਸੀ, ਕਿਉਂਕਿ ਦੇਸ਼ ਦੇ ਸਾਰੇ ਵਾਸੀ ਬਹੁਤ ਉਥਲ-ਪੁਥਲ ਵਿੱਚ ਸਨ।

6ਇੱਕ ਕੌਮ ਨੂੰ ਦੂਸਰੀ ਕੌਮ ਦੁਆਰਾ ਅਤੇ ਇੱਕ ਸ਼ਹਿਰ ਨੂੰ ਦੂਸਰੀ ਦੁਆਰਾ ਕੁਚਲਿਆ ਜਾ ਰਿਹਾ ਸੀ, ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਹਰ ਤਰ੍ਹਾਂ ਦੇ ਦੁੱਖਾਂ ਨਾਲ ਪਰੇਸ਼ਾਨ ਕਰ ਰਿਹਾ ਸੀ।

7ਪਰ ਤੁਹਾਡੇ ਲਈ, ਮਜ਼ਬੂਤ ਬਣੋ ਅਤੇ ਹਾਰ ਨਾ ਮੰਨੋ, ਕਿਉਂਕਿ ਤੁਹਾਡੇ ਕੰਮ ਦਾ ਫਲ ਮਿਲੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.