5ਉਹਨਾਂ ਦਿਨਾਂ ਵਿੱਚ ਸਫ਼ਰ ਕਰਨਾ ਸੁਰੱਖਿਅਤ ਨਹੀਂ ਸੀ, ਕਿਉਂਕਿ ਦੇਸ਼ ਦੇ ਸਾਰੇ ਵਾਸੀ ਬਹੁਤ ਉਥਲ-ਪੁਥਲ ਵਿੱਚ ਸਨ।
6ਇੱਕ ਕੌਮ ਨੂੰ ਦੂਸਰੀ ਕੌਮ ਦੁਆਰਾ ਅਤੇ ਇੱਕ ਸ਼ਹਿਰ ਨੂੰ ਦੂਸਰੀ ਦੁਆਰਾ ਕੁਚਲਿਆ ਜਾ ਰਿਹਾ ਸੀ, ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਹਰ ਤਰ੍ਹਾਂ ਦੇ ਦੁੱਖਾਂ ਨਾਲ ਪਰੇਸ਼ਾਨ ਕਰ ਰਿਹਾ ਸੀ।
7ਪਰ ਤੁਹਾਡੇ ਲਈ, ਮਜ਼ਬੂਤ ਬਣੋ ਅਤੇ ਹਾਰ ਨਾ ਮੰਨੋ, ਕਿਉਂਕਿ ਤੁਹਾਡੇ ਕੰਮ ਦਾ ਫਲ ਮਿਲੇਗਾ।”
8ਜਦੋਂ ਆਸਾ ਨੇ ਇਹ ਗੱਲਾਂ ਅਤੇ ਓਦੇਦ ਨਬੀ ਦੇ ਪੁੱਤਰ ਅਜ਼ਰਯਾਹ ਦੀ ਭਵਿੱਖਬਾਣੀ ਸੁਣੀ, ਤਾਂ ਉਸ ਨੇ ਹਿੰਮਤ ਕੀਤੀ। ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਦੇਸ਼ ਵਿੱਚੋਂ ਘਿਣਾਉਣੀਆਂ ਮੂਰਤੀਆਂ ਨੂੰ ਹਟਾ ਦਿੱਤਾ ਅਤੇ ਉਹਨਾਂ ਨਗਰਾਂ ਵਿੱਚੋਂ ਜਿਹੜੇ ਉਸ ਨੇ ਇਫ਼ਰਾਈਮ ਦੀਆਂ ਪਹਾੜੀਆਂ ਉੱਤੇ ਕਬਜ਼ਾ ਕਰ ਲਏ ਸਨ। ਉਸ ਨੇ ਯਾਹਵੇਹ ਦੀ ਜਗਵੇਦੀ ਦੀ ਮੁਰੰਮਤ ਕੀਤੀ ਜੋ ਯਾਹਵੇਹ ਦੇ ਭਵਨ ਦੇ ਦਰਵਾਜ਼ੇ ਦੇ ਸਾਹਮਣੇ ਸੀ।
9ਤਦ ਉਸ ਨੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਅਤੇ ਇਫ਼ਰਾਈਮ, ਮਨੱਸ਼ੇਹ ਅਤੇ ਸ਼ਿਮਓਨ ਦੇ ਲੋਕਾਂ ਨੂੰ ਇਕੱਠਾ ਕੀਤਾ ਜੋ ਉਹਨਾਂ ਵਿੱਚ ਵੱਸਦੇ ਸਨ ਕਿਉਂ ਜੋ ਇਸਰਾਏਲ ਤੋਂ ਬਹੁਤ ਸਾਰੇ ਲੋਕ ਉਸ ਕੋਲ ਆਏ ਸਨ ਜਦੋਂ ਉਹਨਾਂ ਨੇ ਵੇਖਿਆ ਕਿ ਯਾਹਵੇਹ ਉਸਦਾ ਪਰਮੇਸ਼ਵਰ ਉਸਦੇ ਨਾਲ ਸੀ।