9ਉਹਨਾਂ ਨੇ ਯਾਹਵੇਹ ਦੀ ਬਿਵਸਥਾ ਦੀ ਪੋਥੀ ਆਪਣੇ ਨਾਲ ਲੈ ਕੇ ਸਾਰੇ ਯਹੂਦਾਹ ਵਿੱਚ ਉਪਦੇਸ਼ ਦਿੱਤੇ। ਉਹ ਯਹੂਦਾਹ ਦੇ ਸਾਰੇ ਨਗਰਾਂ ਵਿੱਚ ਗਏ ਅਤੇ ਲੋਕਾਂ ਨੂੰ ਉਪਦੇਸ਼ ਦਿੱਤੇ।
10ਯਾਹਵੇਹ ਦਾ ਡਰ ਯਹੂਦਾਹ ਦੇ ਆਲੇ-ਦੁਆਲੇ ਦੇ ਸਾਰੇ ਰਾਜਾਂ ਉੱਤੇ ਪੈ ਗਿਆ, ਤਾਂ ਜੋ ਉਹ ਯਹੋਸ਼ਾਫ਼ਾਟ ਦੇ ਵਿਰੁੱਧ ਲੜਾਈ ਨਾ ਕਰਨ।
11ਕੁਝ ਫ਼ਲਿਸਤੀ ਯਹੋਸ਼ਾਫ਼ਾਟ ਲਈ ਤੋਹਫ਼ੇ ਅਤੇ ਚਾਂਦੀ ਭੇਂਟਾਂ ਵਜੋਂ ਲਿਆਏ ਅਤੇ ਅਰਬ ਦੇ ਲੋਕ ਉਸ ਦੇ ਲਈ ਇੱਜੜ ਲਿਆਏ ਜਿਸ ਵਿੱਚ ਸੱਤ ਹਜ਼ਾਰ ਸੱਤ ਸੌ ਭੇਡੂ ਅਤੇ ਸੱਤ ਹਜ਼ਾਰ ਸੱਤ ਸੌ ਬੱਕਰੀਆਂ ਸਨ।
12ਅਤੇ ਯਹੋਸ਼ਾਫ਼ਾਟ ਨੇ ਬੜੀ ਉੱਨਤੀ ਕੀਤੀ ਅਤੇ ਉਸ ਯਹੂਦਾਹ ਵਿੱਚ ਗੜ੍ਹ ਅਤੇ ਭੰਡਾਰਾਂ ਦੇ ਸ਼ਹਿਰ ਬਣਾਏ
13ਅਤੇ ਯਹੂਦਾਹ ਦੇ ਕਸਬਿਆਂ ਵਿੱਚ ਬਹੁਤ ਸਾਰਾ ਸਮਾਨ ਸੀ। ਉਸ ਨੇ ਯੇਰੂਸ਼ਲੇਮ ਵਿੱਚ ਤਜਰਬੇਕਾਰ ਲੜਾਕੂ ਆਦਮੀਆਂ ਨੂੰ ਵੀ ਰੱਖਿਆ।