7ਆਪਣੇ ਰਾਜ ਦੇ ਤੀਜੇ ਸਾਲ ਵਿੱਚ ਉਸ ਨੇ ਆਪਣੇ ਅਧਿਕਾਰੀਆਂ ਬਨ-ਹੇਲ, ਓਬਦਯਾਹ, ਜ਼ਕਰਯਾਹ, ਨਥਾਨੇਲ ਅਤੇ ਮੀਕਾਯਾਹ ਨੂੰ ਯਹੂਦਾਹ ਦੇ ਕਸਬਿਆਂ ਵਿੱਚ ਉਪਦੇਸ਼ ਦੇਣ ਲਈ ਭੇਜਿਆ।
8ਉਹਨਾਂ ਦੇ ਨਾਲ ਲੇਵੀ ਸ਼ਮਅਯਾਹ, ਨਥਾਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਾਮੋਥ, ਯੋਨਾਥਾਨ, ਅਦੋਨੀਯਾਹ, ਤੋਬੀਯਾਹ, ਤੋਬ-ਅਦੋਨੀਯਾਹਸਨ ਅਤੇ ਉਹਨਾਂ ਦੇ ਨਾਲ ਅਤੇ ਅਲੀਸ਼ਾਮਾ ਅਤੇ ਯਹੋਰਾਮ ਜਾਜਕ ਵੀ ਸਨ।
9ਉਹਨਾਂ ਨੇ ਯਾਹਵੇਹ ਦੀ ਬਿਵਸਥਾ ਦੀ ਪੋਥੀ ਆਪਣੇ ਨਾਲ ਲੈ ਕੇ ਸਾਰੇ ਯਹੂਦਾਹ ਵਿੱਚ ਉਪਦੇਸ਼ ਦਿੱਤੇ। ਉਹ ਯਹੂਦਾਹ ਦੇ ਸਾਰੇ ਨਗਰਾਂ ਵਿੱਚ ਗਏ ਅਤੇ ਲੋਕਾਂ ਨੂੰ ਉਪਦੇਸ਼ ਦਿੱਤੇ।
10ਯਾਹਵੇਹ ਦਾ ਡਰ ਯਹੂਦਾਹ ਦੇ ਆਲੇ-ਦੁਆਲੇ ਦੇ ਸਾਰੇ ਰਾਜਾਂ ਉੱਤੇ ਪੈ ਗਿਆ, ਤਾਂ ਜੋ ਉਹ ਯਹੋਸ਼ਾਫ਼ਾਟ ਦੇ ਵਿਰੁੱਧ ਲੜਾਈ ਨਾ ਕਰਨ।
11ਕੁਝ ਫ਼ਲਿਸਤੀ ਯਹੋਸ਼ਾਫ਼ਾਟ ਲਈ ਤੋਹਫ਼ੇ ਅਤੇ ਚਾਂਦੀ ਭੇਂਟਾਂ ਵਜੋਂ ਲਿਆਏ ਅਤੇ ਅਰਬ ਦੇ ਲੋਕ ਉਸ ਦੇ ਲਈ ਇੱਜੜ ਲਿਆਏ ਜਿਸ ਵਿੱਚ ਸੱਤ ਹਜ਼ਾਰ ਸੱਤ ਸੌ ਭੇਡੂ ਅਤੇ ਸੱਤ ਹਜ਼ਾਰ ਸੱਤ ਸੌ ਬੱਕਰੀਆਂ ਸਨ।