2 ਇਤਿਹਾਸ 17

ਆਪਣੇ ਰਾਜ ਦੇ ਤੀਜੇ ਸਾਲ ਵਿੱਚ ਉਸ ਨੇ ਆਪਣੇ ਅਧਿਕਾਰੀਆਂ ਬਨ-ਹੇਲ, ਓਬਦਯਾਹ, ਜ਼ਕਰਯਾਹ, ਨਥਾਨੇਲ ਅਤੇ ਮੀਕਾਯਾਹ ਨੂੰ ਯਹੂਦਾਹ ਦੇ ਕਸਬਿਆਂ ਵਿੱਚ ਉਪਦੇਸ਼ ਦੇਣ ਲਈ ਭੇਜਿਆ।

2 Chronicles 17:7 (UKJV) Also in the third year of his reign he sent to his princes, even to Benhail, and to Obadiah, and to Zechariah, and to Nethaneel, and to Michaiah, to teach in the cities of Judah.

5ਯਾਹਵੇਹ ਨੇ ਆਪਣੇ ਅਧੀਨ ਰਾਜ ਸਥਾਪਿਤ ਕੀਤਾ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਟ ਲਈ ਤੋਹਫ਼ੇ ਲੈ ਕੇ ਆਇਆ, ਤਾਂ ਜੋ ਉਸ ਕੋਲ ਬਹੁਤ ਧਨ ਅਤੇ ਇੱਜ਼ਤ ਹੋਵੇ।

6ਉਸ ਦਾ ਦਿਲ ਯਾਹਵੇਹ ਦੇ ਰਾਹਾਂ ਵਿੱਚ ਮਗਨ ਸੀ। ਇਸ ਤੋਂ ਇਲਾਵਾ, ਉਸ ਨੇ ਯਹੂਦਾਹ ਵਿੱਚੋਂ ਉੱਚੇ ਸਥਾਨਾਂ ਅਤੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਹਟਾ ਦਿੱਤਾ।

7ਆਪਣੇ ਰਾਜ ਦੇ ਤੀਜੇ ਸਾਲ ਵਿੱਚ ਉਸ ਨੇ ਆਪਣੇ ਅਧਿਕਾਰੀਆਂ ਬਨ-ਹੇਲ, ਓਬਦਯਾਹ, ਜ਼ਕਰਯਾਹ, ਨਥਾਨੇਲ ਅਤੇ ਮੀਕਾਯਾਹ ਨੂੰ ਯਹੂਦਾਹ ਦੇ ਕਸਬਿਆਂ ਵਿੱਚ ਉਪਦੇਸ਼ ਦੇਣ ਲਈ ਭੇਜਿਆ।

8ਉਹਨਾਂ ਦੇ ਨਾਲ ਲੇਵੀ ਸ਼ਮਅਯਾਹ, ਨਥਾਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਾਮੋਥ, ਯੋਨਾਥਾਨ, ਅਦੋਨੀਯਾਹ, ਤੋਬੀਯਾਹ, ਤੋਬ-ਅਦੋਨੀਯਾਹਸਨ ਅਤੇ ਉਹਨਾਂ ਦੇ ਨਾਲ ਅਤੇ ਅਲੀਸ਼ਾਮਾ ਅਤੇ ਯਹੋਰਾਮ ਜਾਜਕ ਵੀ ਸਨ।

9ਉਹਨਾਂ ਨੇ ਯਾਹਵੇਹ ਦੀ ਬਿਵਸਥਾ ਦੀ ਪੋਥੀ ਆਪਣੇ ਨਾਲ ਲੈ ਕੇ ਸਾਰੇ ਯਹੂਦਾਹ ਵਿੱਚ ਉਪਦੇਸ਼ ਦਿੱਤੇ। ਉਹ ਯਹੂਦਾਹ ਦੇ ਸਾਰੇ ਨਗਰਾਂ ਵਿੱਚ ਗਏ ਅਤੇ ਲੋਕਾਂ ਨੂੰ ਉਪਦੇਸ਼ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.