2 ਇਤਿਹਾਸ 17

ਉਸ ਦਾ ਦਿਲ ਯਾਹਵੇਹ ਦੇ ਰਾਹਾਂ ਵਿੱਚ ਮਗਨ ਸੀ। ਇਸ ਤੋਂ ਇਲਾਵਾ, ਉਸ ਨੇ ਯਹੂਦਾਹ ਵਿੱਚੋਂ ਉੱਚੇ ਸਥਾਨਾਂ ਅਤੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਹਟਾ ਦਿੱਤਾ।

2 Chronicles 17:6 (UKJV) And his heart was lifted up in the ways of the LORD: moreover he took away the high places and groves out of Judah.

4ਪਰ ਉਸ ਨੇ ਆਪਣੇ ਪਿਤਾ ਦੇ ਪਰਮੇਸ਼ਵਰ ਨੂੰ ਭਾਲਿਆ ਅਤੇ ਇਸਰਾਏਲ ਦੇ ਕੰਮਾਂ ਦੀ ਬਜਾਏ ਉਸਦੇ ਹੁਕਮਾਂ ਦੀ ਪਾਲਣਾ ਕੀਤੀ।

5ਯਾਹਵੇਹ ਨੇ ਆਪਣੇ ਅਧੀਨ ਰਾਜ ਸਥਾਪਿਤ ਕੀਤਾ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਟ ਲਈ ਤੋਹਫ਼ੇ ਲੈ ਕੇ ਆਇਆ, ਤਾਂ ਜੋ ਉਸ ਕੋਲ ਬਹੁਤ ਧਨ ਅਤੇ ਇੱਜ਼ਤ ਹੋਵੇ।

6ਉਸ ਦਾ ਦਿਲ ਯਾਹਵੇਹ ਦੇ ਰਾਹਾਂ ਵਿੱਚ ਮਗਨ ਸੀ। ਇਸ ਤੋਂ ਇਲਾਵਾ, ਉਸ ਨੇ ਯਹੂਦਾਹ ਵਿੱਚੋਂ ਉੱਚੇ ਸਥਾਨਾਂ ਅਤੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਹਟਾ ਦਿੱਤਾ।

7ਆਪਣੇ ਰਾਜ ਦੇ ਤੀਜੇ ਸਾਲ ਵਿੱਚ ਉਸ ਨੇ ਆਪਣੇ ਅਧਿਕਾਰੀਆਂ ਬਨ-ਹੇਲ, ਓਬਦਯਾਹ, ਜ਼ਕਰਯਾਹ, ਨਥਾਨੇਲ ਅਤੇ ਮੀਕਾਯਾਹ ਨੂੰ ਯਹੂਦਾਹ ਦੇ ਕਸਬਿਆਂ ਵਿੱਚ ਉਪਦੇਸ਼ ਦੇਣ ਲਈ ਭੇਜਿਆ।

8ਉਹਨਾਂ ਦੇ ਨਾਲ ਲੇਵੀ ਸ਼ਮਅਯਾਹ, ਨਥਾਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਾਮੋਥ, ਯੋਨਾਥਾਨ, ਅਦੋਨੀਯਾਹ, ਤੋਬੀਯਾਹ, ਤੋਬ-ਅਦੋਨੀਯਾਹਸਨ ਅਤੇ ਉਹਨਾਂ ਦੇ ਨਾਲ ਅਤੇ ਅਲੀਸ਼ਾਮਾ ਅਤੇ ਯਹੋਰਾਮ ਜਾਜਕ ਵੀ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.