2 ਇਤਿਹਾਸ 17

ਯਾਹਵੇਹ ਨੇ ਆਪਣੇ ਅਧੀਨ ਰਾਜ ਸਥਾਪਿਤ ਕੀਤਾ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਟ ਲਈ ਤੋਹਫ਼ੇ ਲੈ ਕੇ ਆਇਆ, ਤਾਂ ਜੋ ਉਸ ਕੋਲ ਬਹੁਤ ਧਨ ਅਤੇ ਇੱਜ਼ਤ ਹੋਵੇ।

2 Chronicles 17:5 (UKJV) Therefore the LORD established the kingdom in his hand; and all Judah brought to Jehoshaphat presents; and he had riches and honour in abundance.

3ਯਾਹਵੇਹ ਯਹੋਸ਼ਾਫ਼ਾਟ ਦੇ ਨਾਲ ਸੀ ਕਿਉਂਕਿ ਉਹ ਆਪਣੇ ਪਿਤਾ ਦਾਵੀਦ ਦੇ ਰਾਹਾਂ ਦੀ ਪਾਲਣਾ ਕਰਦਾ ਸੀ। ਉਸ ਨੇ ਬਆਲ ਦੇਵਤਿਆਂ ਦੀ ਸਲਾਹ ਨਹੀਂ ਲਈ

4ਪਰ ਉਸ ਨੇ ਆਪਣੇ ਪਿਤਾ ਦੇ ਪਰਮੇਸ਼ਵਰ ਨੂੰ ਭਾਲਿਆ ਅਤੇ ਇਸਰਾਏਲ ਦੇ ਕੰਮਾਂ ਦੀ ਬਜਾਏ ਉਸਦੇ ਹੁਕਮਾਂ ਦੀ ਪਾਲਣਾ ਕੀਤੀ।

5ਯਾਹਵੇਹ ਨੇ ਆਪਣੇ ਅਧੀਨ ਰਾਜ ਸਥਾਪਿਤ ਕੀਤਾ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਟ ਲਈ ਤੋਹਫ਼ੇ ਲੈ ਕੇ ਆਇਆ, ਤਾਂ ਜੋ ਉਸ ਕੋਲ ਬਹੁਤ ਧਨ ਅਤੇ ਇੱਜ਼ਤ ਹੋਵੇ।

6ਉਸ ਦਾ ਦਿਲ ਯਾਹਵੇਹ ਦੇ ਰਾਹਾਂ ਵਿੱਚ ਮਗਨ ਸੀ। ਇਸ ਤੋਂ ਇਲਾਵਾ, ਉਸ ਨੇ ਯਹੂਦਾਹ ਵਿੱਚੋਂ ਉੱਚੇ ਸਥਾਨਾਂ ਅਤੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਹਟਾ ਦਿੱਤਾ।

7ਆਪਣੇ ਰਾਜ ਦੇ ਤੀਜੇ ਸਾਲ ਵਿੱਚ ਉਸ ਨੇ ਆਪਣੇ ਅਧਿਕਾਰੀਆਂ ਬਨ-ਹੇਲ, ਓਬਦਯਾਹ, ਜ਼ਕਰਯਾਹ, ਨਥਾਨੇਲ ਅਤੇ ਮੀਕਾਯਾਹ ਨੂੰ ਯਹੂਦਾਹ ਦੇ ਕਸਬਿਆਂ ਵਿੱਚ ਉਪਦੇਸ਼ ਦੇਣ ਲਈ ਭੇਜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.