2 ਇਤਿਹਾਸ 17

ਯਾਹਵੇਹ ਯਹੋਸ਼ਾਫ਼ਾਟ ਦੇ ਨਾਲ ਸੀ ਕਿਉਂਕਿ ਉਹ ਆਪਣੇ ਪਿਤਾ ਦਾਵੀਦ ਦੇ ਰਾਹਾਂ ਦੀ ਪਾਲਣਾ ਕਰਦਾ ਸੀ। ਉਸ ਨੇ ਬਆਲ ਦੇਵਤਿਆਂ ਦੀ ਸਲਾਹ ਨਹੀਂ ਲਈ

2 Chronicles 17:3 (UKJV) And the LORD was with Jehoshaphat, because he walked in the first ways of his father David, and sought not unto Baalim;

1ਉਸ ਦਾ ਪੁੱਤਰ ਯਹੋਸ਼ਾਫ਼ਾਟ ਉਸ ਤੋਂ ਬਾਅਦ ਰਾਜਾ ਬਣਿਆ ਅਤੇ ਇਸਰਾਏਲ ਦੇ ਵਿਰੁੱਧ ਆਪਣੇ ਆਪ ਨੂੰ ਮਜ਼ਬੂਤ ਕੀਤਾ।

2ਉਸ ਨੇ ਯਹੂਦਾਹ ਦੇ ਸਾਰੇ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਫ਼ੌਜ਼ਾਂ ਰੱਖੀਆਂ ਅਤੇ ਯਹੂਦਾਹ ਦੇ ਦੇਸ਼ ਵਿੱਚ ਅਤੇ ਇਫ਼ਰਾਈਮ ਦੇ ਉਹਨਾਂ ਸ਼ਹਿਰਾਂ ਜਿਹੜੇ ਉਸ ਦੇ ਪਿਤਾ ਆਸਾ ਨੇ ਲਏ ਸਨ ਚੌਂਕੀਆਂ ਬਿਠਾ ਦਿੱਤੀਆਂ।

3ਯਾਹਵੇਹ ਯਹੋਸ਼ਾਫ਼ਾਟ ਦੇ ਨਾਲ ਸੀ ਕਿਉਂਕਿ ਉਹ ਆਪਣੇ ਪਿਤਾ ਦਾਵੀਦ ਦੇ ਰਾਹਾਂ ਦੀ ਪਾਲਣਾ ਕਰਦਾ ਸੀ। ਉਸ ਨੇ ਬਆਲ ਦੇਵਤਿਆਂ ਦੀ ਸਲਾਹ ਨਹੀਂ ਲਈ

4ਪਰ ਉਸ ਨੇ ਆਪਣੇ ਪਿਤਾ ਦੇ ਪਰਮੇਸ਼ਵਰ ਨੂੰ ਭਾਲਿਆ ਅਤੇ ਇਸਰਾਏਲ ਦੇ ਕੰਮਾਂ ਦੀ ਬਜਾਏ ਉਸਦੇ ਹੁਕਮਾਂ ਦੀ ਪਾਲਣਾ ਕੀਤੀ।

5ਯਾਹਵੇਹ ਨੇ ਆਪਣੇ ਅਧੀਨ ਰਾਜ ਸਥਾਪਿਤ ਕੀਤਾ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਟ ਲਈ ਤੋਹਫ਼ੇ ਲੈ ਕੇ ਆਇਆ, ਤਾਂ ਜੋ ਉਸ ਕੋਲ ਬਹੁਤ ਧਨ ਅਤੇ ਇੱਜ਼ਤ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.