2 ਇਤਿਹਾਸ 19

ਪਰ ਤੁਹਾਡੇ ਵਿੱਚ ਕੁਝ ਚੰਗਾ ਹੈ, ਕਿਉਂ ਜੋ ਤੁਸੀਂ ਅਸ਼ੇਰਾਹ ਦੇ ਥੰਮ੍ਹਾਂ ਦੀ ਧਰਤੀ ਨੂੰ ਹਟਾ ਦਿੱਤਾ ਹੈ ਅਤੇ ਪਰਮੇਸ਼ਵਰ ਨੂੰ ਭਾਲਣ ਲਈ ਆਪਣਾ ਮਨ ਲਗਾਇਆ ਹੈ।”

2 Chronicles 19:3 (UKJV) Nevertheless there are good things found in you, in that you have taken away the groves out of the land, and have prepared yours heart to seek God.

1ਜਦੋਂ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਯੇਰੂਸ਼ਲੇਮ ਵਿੱਚ ਆਪਣੇ ਮਹਿਲ ਵਿੱਚ ਸਹੀ-ਸਲਾਮਤ ਵਾਪਸ ਆਇਆ,

2ਹਨਾਨੀ ਦਾ ਪੁੱਤਰ ਯੇਹੂ ਦਰਸ਼ੀ ਉਸ ਨੂੰ ਮਿਲਣ ਲਈ ਬਾਹਰ ਆਇਆ ਅਤੇ ਰਾਜੇ ਨੂੰ ਕਿਹਾ, “ਕੀ ਤੂੰ ਦੁਸ਼ਟਾਂ ਦੀ ਸਹਾਇਤਾ ਅਤੇ ਯਾਹਵੇਹ ਤੋਂ ਘਿਣ ਕਰਨ ਵਾਲਿਆਂ ਦੇ ਨਾਲ ਪਿਆਰ ਕਰੇ? ਇਸ ਗੱਲ ਦੇ ਕਾਰਨ ਯਾਹਵੇਹ ਤੇਰੇ ਉੱਤੇ ਕਹਿਰਵਾਨ ਹੈ।

3ਪਰ ਤੁਹਾਡੇ ਵਿੱਚ ਕੁਝ ਚੰਗਾ ਹੈ, ਕਿਉਂ ਜੋ ਤੁਸੀਂ ਅਸ਼ੇਰਾਹ ਦੇ ਥੰਮ੍ਹਾਂ ਦੀ ਧਰਤੀ ਨੂੰ ਹਟਾ ਦਿੱਤਾ ਹੈ ਅਤੇ ਪਰਮੇਸ਼ਵਰ ਨੂੰ ਭਾਲਣ ਲਈ ਆਪਣਾ ਮਨ ਲਗਾਇਆ ਹੈ।”

4ਯਹੋਸ਼ਾਫ਼ਾਟ ਯੇਰੂਸ਼ਲੇਮ ਵਿੱਚ ਰਹਿੰਦਾ ਸੀ, ਅਤੇ ਉਹ ਬੇਰਸ਼ੇਬਾ ਤੋਂ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਲੋਕਾਂ ਵਿੱਚ ਦੁਬਾਰਾ ਗਿਆ ਅਤੇ ਉਹਨਾਂ ਨੂੰ ਉਹਨਾਂ ਦੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਵੱਲ ਮੋੜ ਦਿੱਤਾ।

5ਉਸ ਨੇ ਯਹੂਦਾਹ ਦੇ ਹਰੇਕ ਗੜ੍ਹ ਵਾਲੇ ਸ਼ਹਿਰਾਂ ਵਿੱਚ ਦੇਸ਼ ਵਿੱਚ ਨਿਆਂਕਾਰ ਨਿਯੁਕਤ ਕੀਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.