2 ਇਤਿਹਾਸ 19

ਹਨਾਨੀ ਦਾ ਪੁੱਤਰ ਯੇਹੂ ਦਰਸ਼ੀ ਉਸ ਨੂੰ ਮਿਲਣ ਲਈ ਬਾਹਰ ਆਇਆ ਅਤੇ ਰਾਜੇ ਨੂੰ ਕਿਹਾ, “ਕੀ ਤੂੰ ਦੁਸ਼ਟਾਂ ਦੀ ਸਹਾਇਤਾ ਅਤੇ ਯਾਹਵੇਹ ਤੋਂ ਘਿਣ ਕਰਨ ਵਾਲਿਆਂ ਦੇ ਨਾਲ ਪਿਆਰ ਕਰੇ? ਇਸ ਗੱਲ ਦੇ ਕਾਰਨ ਯਾਹਵੇਹ ਤੇਰੇ ਉੱਤੇ ਕਹਿਰਵਾਨ ਹੈ।

2 Chronicles 19:2 (UKJV) And Jehu the son of Hanani the seer went out to meet him, and said to king Jehoshaphat, Should you help the ungodly, and love them that hate the LORD? therefore is wrath upon you from before the LORD.

1ਜਦੋਂ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਯੇਰੂਸ਼ਲੇਮ ਵਿੱਚ ਆਪਣੇ ਮਹਿਲ ਵਿੱਚ ਸਹੀ-ਸਲਾਮਤ ਵਾਪਸ ਆਇਆ,

2ਹਨਾਨੀ ਦਾ ਪੁੱਤਰ ਯੇਹੂ ਦਰਸ਼ੀ ਉਸ ਨੂੰ ਮਿਲਣ ਲਈ ਬਾਹਰ ਆਇਆ ਅਤੇ ਰਾਜੇ ਨੂੰ ਕਿਹਾ, “ਕੀ ਤੂੰ ਦੁਸ਼ਟਾਂ ਦੀ ਸਹਾਇਤਾ ਅਤੇ ਯਾਹਵੇਹ ਤੋਂ ਘਿਣ ਕਰਨ ਵਾਲਿਆਂ ਦੇ ਨਾਲ ਪਿਆਰ ਕਰੇ? ਇਸ ਗੱਲ ਦੇ ਕਾਰਨ ਯਾਹਵੇਹ ਤੇਰੇ ਉੱਤੇ ਕਹਿਰਵਾਨ ਹੈ।

3ਪਰ ਤੁਹਾਡੇ ਵਿੱਚ ਕੁਝ ਚੰਗਾ ਹੈ, ਕਿਉਂ ਜੋ ਤੁਸੀਂ ਅਸ਼ੇਰਾਹ ਦੇ ਥੰਮ੍ਹਾਂ ਦੀ ਧਰਤੀ ਨੂੰ ਹਟਾ ਦਿੱਤਾ ਹੈ ਅਤੇ ਪਰਮੇਸ਼ਵਰ ਨੂੰ ਭਾਲਣ ਲਈ ਆਪਣਾ ਮਨ ਲਗਾਇਆ ਹੈ।”

4ਯਹੋਸ਼ਾਫ਼ਾਟ ਯੇਰੂਸ਼ਲੇਮ ਵਿੱਚ ਰਹਿੰਦਾ ਸੀ, ਅਤੇ ਉਹ ਬੇਰਸ਼ੇਬਾ ਤੋਂ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਲੋਕਾਂ ਵਿੱਚ ਦੁਬਾਰਾ ਗਿਆ ਅਤੇ ਉਹਨਾਂ ਨੂੰ ਉਹਨਾਂ ਦੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਵੱਲ ਮੋੜ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.