11ਸੂਰ ਦੇ ਰਾਜੇ ਹੀਰਾਮ ਨੇ ਸ਼ਲੋਮੋਨ ਨੂੰ ਚਿੱਠੀ ਰਾਹੀਂ ਜਵਾਬ ਦਿੱਤਾ: “ਕਿਉਂਕਿ ਯਾਹਵੇਹ ਨੂੰ ਆਪਣੇ ਲੋਕਾਂ ਨਾਲ ਪਿਆਰ ਹੈ, ਉਸ ਨੇ ਤੁਹਾਨੂੰ ਉਹਨਾਂ ਦਾ ਰਾਜਾ ਬਣਾਇਆ ਹੈ।”
12ਅਤੇ ਹੀਰਾਮ ਨੇ ਅੱਗੇ ਕਿਹਾ: “ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਜਿਸ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ! ਉਸ ਨੇ ਰਾਜਾ ਦਾਵੀਦ ਨੂੰ ਇੱਕ ਬੁੱਧੀਮਾਨ ਪੁੱਤਰ ਦਿੱਤਾ ਹੈ, ਜੋ ਬੁੱਧੀ ਅਤੇ ਸਮਝ ਵਾਲਾ ਹੈ, ਜੋ ਯਾਹਵੇਹ ਲਈ ਇੱਕ ਭਵਨ ਅਤੇ ਆਪਣੇ ਲਈ ਇੱਕ ਮਹਿਲ ਬਣਾਏਗਾ।
13“ਮੈਂ ਤੁਹਾਡੇ ਕੋਲ ਇੱਕ ਮਹਾਨ ਬੁੱਧ ਵਾਲੇ ਆਦਮੀ ਹੀਰਾਮ ਅਬੀ ਨੂੰ ਭੇਜ ਰਿਹਾ ਹਾਂ,
14ਜਿਸ ਦੀ ਮਾਤਾ ਦਾਨ ਤੋਂ ਸੀ ਅਤੇ ਜਿਸ ਦਾ ਪਿਤਾ ਸੂਰ ਦੇਸ਼ ਤੋਂ ਸੀ। ਉਹ ਸੋਨੇ, ਚਾਂਦੀ ਅਤੇ ਪਿੱਤਲ ਅਤੇ ਲੋਹੇ ਅਤੇ ਪੱਥਰ ਅਤੇ ਲੱਕੜੀ ਦਾ ਕੰਮ ਕਰਨ ਵਿੱਚ ਅਤੇ ਨੀਲੇ ਬੈਂਗਣੀ ਤੇ ਕਿਰਮਚੀ ਤੇ ਮਹੀਨ ਕਤਾਨੀ ਕੱਪੜੇ ਦੇ ਕੰਮ ਵਿੱਚ ਅਤੇ ਹਰ ਪਰਕਾਰ ਦੇ ਉੱਕਰਨ ਦੇ ਕੰਮ ਵਿੱਚ ਅਤੇ ਹਰ ਪਰਕਾਰ ਦੀ ਕਾਰੀਗਰੀ ਦੇ ਲਈ ਜੋ ਉਹ ਨੂੰ ਸੌਂਪੀ ਜਾਵੇ ਕਾਰੀਗਰ ਹੈ। ਉਹ ਤੇਰੇ ਸਿਆਣੇ ਮਨੁੱਖਾਂ ਤੇ ਮੇਰੇ ਸੁਆਮੀ ਤੇਰੇ ਪਿਤਾ ਦਾਵੀਦ ਦੇ ਸਿਆਣਿਆਂ ਮਨੁੱਖਾਂ ਨਾਲ ਹੋਵੇ।
15“ਹੁਣ ਮੇਰੇ ਸੁਆਮੀ ਨੂੰ ਆਪਣੇ ਸੇਵਕਾਂ ਨੂੰ ਕਣਕ ਅਤੇ ਜੌਂ ਅਤੇ ਜ਼ੈਤੂਨ ਦਾ ਤੇਲ ਅਤੇ ਦਾਖ਼ਰਸ ਭੇਜ ਦੇਵੇ ਜਿਸਦਾ ਉਸਨੇ ਵਾਅਦਾ ਕੀਤਾ ਸੀ,