2 ਇਤਿਹਾਸ 2

“ਹੁਣ ਮੇਰੇ ਸੁਆਮੀ ਨੂੰ ਆਪਣੇ ਸੇਵਕਾਂ ਨੂੰ ਕਣਕ ਅਤੇ ਜੌਂ ਅਤੇ ਜ਼ੈਤੂਨ ਦਾ ਤੇਲ ਅਤੇ ਦਾਖ਼ਰਸ ਭੇਜ ਦੇਵੇ ਜਿਸਦਾ ਉਸਨੇ ਵਾਅਦਾ ਕੀਤਾ ਸੀ,

2 Chronicles 2:15 (UKJV) Now therefore the wheat, and the barley, the oil, and the wine, which my lord has spoken of, let him send unto his servants:

13“ਮੈਂ ਤੁਹਾਡੇ ਕੋਲ ਇੱਕ ਮਹਾਨ ਬੁੱਧ ਵਾਲੇ ਆਦਮੀ ਹੀਰਾਮ ਅਬੀ ਨੂੰ ਭੇਜ ਰਿਹਾ ਹਾਂ,

14ਜਿਸ ਦੀ ਮਾਤਾ ਦਾਨ ਤੋਂ ਸੀ ਅਤੇ ਜਿਸ ਦਾ ਪਿਤਾ ਸੂਰ ਦੇਸ਼ ਤੋਂ ਸੀ। ਉਹ ਸੋਨੇ, ਚਾਂਦੀ ਅਤੇ ਪਿੱਤਲ ਅਤੇ ਲੋਹੇ ਅਤੇ ਪੱਥਰ ਅਤੇ ਲੱਕੜੀ ਦਾ ਕੰਮ ਕਰਨ ਵਿੱਚ ਅਤੇ ਨੀਲੇ ਬੈਂਗਣੀ ਤੇ ਕਿਰਮਚੀ ਤੇ ਮਹੀਨ ਕਤਾਨੀ ਕੱਪੜੇ ਦੇ ਕੰਮ ਵਿੱਚ ਅਤੇ ਹਰ ਪਰਕਾਰ ਦੇ ਉੱਕਰਨ ਦੇ ਕੰਮ ਵਿੱਚ ਅਤੇ ਹਰ ਪਰਕਾਰ ਦੀ ਕਾਰੀਗਰੀ ਦੇ ਲਈ ਜੋ ਉਹ ਨੂੰ ਸੌਂਪੀ ਜਾਵੇ ਕਾਰੀਗਰ ਹੈ। ਉਹ ਤੇਰੇ ਸਿਆਣੇ ਮਨੁੱਖਾਂ ਤੇ ਮੇਰੇ ਸੁਆਮੀ ਤੇਰੇ ਪਿਤਾ ਦਾਵੀਦ ਦੇ ਸਿਆਣਿਆਂ ਮਨੁੱਖਾਂ ਨਾਲ ਹੋਵੇ।

15“ਹੁਣ ਮੇਰੇ ਸੁਆਮੀ ਨੂੰ ਆਪਣੇ ਸੇਵਕਾਂ ਨੂੰ ਕਣਕ ਅਤੇ ਜੌਂ ਅਤੇ ਜ਼ੈਤੂਨ ਦਾ ਤੇਲ ਅਤੇ ਦਾਖ਼ਰਸ ਭੇਜ ਦੇਵੇ ਜਿਸਦਾ ਉਸਨੇ ਵਾਅਦਾ ਕੀਤਾ ਸੀ,

16ਅਤੇ ਅਸੀਂ ਲਬਾਨੋਨ ਦੀ ਲੱਕੜ ਨੂੰ ਕੱਟਾਂਗੇ ਜਿਨ੍ਹਾਂ ਦੀ ਤੁਹਾਨੂੰ ਲੋੜ ਹੈ ਅਤੇ ਅਸੀਂ ਉਹਨਾਂ ਨੂੰ ਸਮੁੰਦਰ ਦੇ ਰਸਤੇ ਯਾਫਾ ਤੱਕ ਪਹੁੰਚਾ ਦਿਆਂਗੇ। ਫਿਰ ਤੁਸੀਂ ਉਹਨਾਂ ਨੂੰ ਯੇਰੂਸ਼ਲੇਮ ਲੈ ਜਾ ਸਕਦੇ ਹੋ।”

17ਸ਼ਲੋਮੋਨ ਨੇ ਇਸਰਾਏਲ ਦੇ ਸਾਰੇ ਪਰਦੇਸੀਆਂ ਦੀ ਗਿਣਤੀ ਕੀਤੀ ਜਿਵੇਂ ਉਹ ਦੇ ਪਿਤਾ ਦਾਵੀਦ ਨੇ ਉਨ੍ਹਾਂ ਨੂੰ ਗਿਣਿਆ ਸੀ ਅਤੇ ਉਹ ਇੱਕ ਲੱਖ ਤਰਵੰਜਾ ਹਜ਼ਾਰ ਛੇ ਸੌ ਨਿੱਕਲੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.