32ਉਹ ਆਪਣੇ ਪਿਤਾ ਆਸਾ ਦੇ ਰਾਹਾਂ ਉੱਤੇ ਚੱਲਿਆ ਅਤੇ ਉਹਨਾਂ ਤੋਂ ਭਟਕਿਆ ਨਹੀਂ। ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ।
33ਪਰ ਉੱਚੀਆਂ ਥਾਵਾਂ ਨੂੰ ਨਾ ਹਟਾਇਆ ਅਤੇ ਲੋਕ ਅਜੇ ਵੀ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਉੱਤੇ ਆਪਣਾ ਮਨ ਨਹੀਂ ਲਗਾਇਆ ਸੀ।
34ਯਹੋਸ਼ਾਫ਼ਾਟ ਦੀਆਂ ਬਾਕੀ ਗੱਲਾਂ, ਪਹਿਲੇ ਤੋਂ ਲੈ ਕੇ ਅੰਤ ਤੱਕ, ਹਨਾਨੀ ਦੇ ਪੁੱਤਰ ਯੇਹੂ, ਇਸਰਾਏਲ ਦੇ ਰਾਜਾ ਦੀ ਪੋਥੀ ਵਿੱਚ ਦਿੱਤੇ ਗਏ ਹਨ।
35ਕੁਝ ਸਮੇਂ ਬਾਅਦ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਇਸਰਾਏਲ ਦੇ ਰਾਜਾ ਅਹਜ਼ਯਾਹ ਨਾਲ ਮਿੱਤਰ ਬਣ ਗਿਆ। ਅਹਜ਼ਯਾਹ ਇੱਕ ਦੁਸ਼ਟ ਆਦਮੀ ਸੀ।
36ਇਸ ਦੋਸਤੀ ਦੇ ਕਾਰਨ, ਉਹ ਦੋਵੇਂ ਤਰਸ਼ੀਸ਼ ਤੋਂ ਵਪਾਰ ਲਈ ਇੱਕ ਜਹਾਜ਼ ਬਣਾਉਣ ਲਈ ਮੰਨ ਗਏ। ਜਹਾਜ਼ ਏਸਯੋਨ ਗੇਬਰ ਵਿੱਚ ਬਣਾਏ ਗਏ ਸਨ।