35ਕੁਝ ਸਮੇਂ ਬਾਅਦ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਇਸਰਾਏਲ ਦੇ ਰਾਜਾ ਅਹਜ਼ਯਾਹ ਨਾਲ ਮਿੱਤਰ ਬਣ ਗਿਆ। ਅਹਜ਼ਯਾਹ ਇੱਕ ਦੁਸ਼ਟ ਆਦਮੀ ਸੀ।
36ਇਸ ਦੋਸਤੀ ਦੇ ਕਾਰਨ, ਉਹ ਦੋਵੇਂ ਤਰਸ਼ੀਸ਼ ਤੋਂ ਵਪਾਰ ਲਈ ਇੱਕ ਜਹਾਜ਼ ਬਣਾਉਣ ਲਈ ਮੰਨ ਗਏ। ਜਹਾਜ਼ ਏਸਯੋਨ ਗੇਬਰ ਵਿੱਚ ਬਣਾਏ ਗਏ ਸਨ।
37ਤਦ ਮਾਰੇਸ਼ਾਹ ਦੇ ਵਾਸੀ ਦੋਦਾਵਾਹੂ ਦੇ ਪੁੱਤਰ ਅਲੀਅਜ਼ਰ ਨੇ ਯਹੋਸ਼ਾਫ਼ਾਟ ਦੇ ਵਿਰੁੱਧ ਭਵਿੱਖਬਾਣੀ ਕੀਤਾ, “ਅਹਜ਼ਯਾਹ ਨਾਲ ਤੇਰੀ ਮਿੱਤਰਤਾ ਦੇ ਕਾਰਨ ਯਾਹਵੇਹ ਨੇ ਤੇਰੇ ਕੰਮਾਂ ਨੂੰ ਨਸ਼ਟ ਕਰ ਦਿੱਤਾ ਹੈ।” ਨਤੀਜੇ ਵਜੋਂ ਜਹਾਜ਼ ਟੁੱਟ ਗਏ ਅਤੇ ਤਰਸ਼ੀਸ਼ ਦਾ ਸਫ਼ਰ ਰੁਕ ਗਿਆ।