2 ਇਤਿਹਾਸ 22

ਜਦੋਂ ਅਹਜ਼ਯਾਹ ਰਾਜੇ ਦੀ ਮਾਤਾ ਅਥਲਯਾਹ ਨੇ ਦੇਖਿਆ ਕਿ ਉਸ ਦਾ ਪੁੱਤਰ ਮਰ ਗਿਆ ਹੈ, ਤਾਂ ਉਸ ਨੇ ਉੱਠ ਕੇ ਯਹੂਦਾਹ ਦੇ ਘਰਾਣੇ ਦੀ ਸਾਰੇ ਰਾਜ ਵੰਸ਼ ਦਾ ਨਾਸ ਕਰ ਦਿੱਤਾ।

2 Chronicles 22:10 (UKJV) But when Athaliah the mother of Ahaziah saw that her son was dead, she arose and destroyed all the seed royal of the house of Judah.

8ਜਦੋਂ ਯੇਹੂ ਅਹਾਬ ਦੇ ਘਰਾਣੇ ਦਾ ਨਿਆਂ ਕਰ ਰਿਹਾ ਸੀ, ਉਸ ਨੇ ਯਹੂਦਾਹ ਦੇ ਅਧਿਕਾਰੀਆਂ ਅਤੇ ਅਹਜ਼ਯਾਹ ਦੇ ਰਿਸ਼ਤੇਦਾਰਾਂ ਦੇ ਪੁੱਤਰਾਂ ਨੂੰ, ਜੋ ਅਹਜ਼ਯਾਹ ਦੇ ਘਰ ਆਏ ਹੋਏ ਸਨ, ਲੱਭ ਲਿਆ ਅਤੇ ਉਸ ਨੇ ਉਹਨਾਂ ਨੂੰ ਮਾਰ ਦਿੱਤਾ।

9ਅਤੇ ਉਸ ਨੇ ਅਹਜ਼ਯਾਹ ਨੂੰ ਲੱਭਿਆ ਜਿਹੜਾ ਸਾਮਰਿਯਾ ਵਿੱਚ ਲੁਕਿਆ ਹੋਇਆ ਸੀ ਜੋ ਉਹ ਉਸ ਨੂੰ ਫੜ ਕੇ ਯੇਹੂ ਕੋਲ ਲਿਆਏ ਅਤੇ ਉਸ ਨੂੰ ਕਤਲ ਕੀਤਾ ਅਤੇ ਉਹਨਾਂ ਨੇ ਉਸ ਨੂੰ ਦੱਬਿਆ ਕਿਉਂ ਜੋ ਉਹ ਆਖਣ ਲੱਗੇ ਕਿ ਇਹ ਯਹੋਸ਼ਾਫ਼ਾਟ ਦਾ ਪੁੱਤਰ ਹੈ ਜੋ ਆਪਣੇ ਸਾਰੇ ਦਿਲ ਨਾਲ ਯਾਹਵੇਹ ਦਾ ਚਾਹਵੰਦ ਰਿਹਾ ਸੋ ਅਹਜ਼ਯਾਹ ਦੇ ਘਰਾਣੇ ਵਿੱਚ ਰਾਜ ਨੂੰ ਸੰਭਾਲਣ ਦੀ ਸ਼ਕਤੀ ਨਾ ਰਹੀ।

10ਜਦੋਂ ਅਹਜ਼ਯਾਹ ਰਾਜੇ ਦੀ ਮਾਤਾ ਅਥਲਯਾਹ ਨੇ ਦੇਖਿਆ ਕਿ ਉਸ ਦਾ ਪੁੱਤਰ ਮਰ ਗਿਆ ਹੈ, ਤਾਂ ਉਸ ਨੇ ਉੱਠ ਕੇ ਯਹੂਦਾਹ ਦੇ ਘਰਾਣੇ ਦੀ ਸਾਰੇ ਰਾਜ ਵੰਸ਼ ਦਾ ਨਾਸ ਕਰ ਦਿੱਤਾ।

11ਪਰ ਯਹੋਸ਼ੇਬਾ ਜੋ ਰਾਜਾ ਯਹੋਰਾਮ ਦੀ ਧੀ ਸੀ, ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਲੈ ਲਿਆ ਅਤੇ ਉਸ ਨੂੰ ਸ਼ਾਹੀ ਸਰਦਾਰਾਂ ਵਿੱਚੋਂ ਜੋ ਕਤਲ ਕੀਤੇ ਜਾਣ ਵਾਲੇ ਸਨ, ਚੋਰੀ ਕਰ ਲਿਆ ਅਤੇ ਉਸ ਨੂੰ ਅਤੇ ਉਸ ਦੀ ਦਾਸੀ ਨੂੰ ਇੱਕ ਸੌਣ ਵਾਲੇ ਕਮਰੇ ਵਿੱਚ ਪਾ ਦਿੱਤਾ ਕਿਉਂਕਿ ਯਹੋਸ਼ਬਾ, ਜੋ ਕਿ ਰਾਜਾ ਯਹੋਰਾਮ ਦੀ ਧੀ ਅਤੇ ਜਾਜਕ ਯਹੋਯਾਦਾ ਦੀ ਪਤਨੀ ਸੀ, ਅਹਜ਼ਯਾਹ ਦੀ ਭੈਣ ਸੀ, ਉਸ ਨੇ ਬੱਚੇ ਨੂੰ ਅਥਲਯਾਹ ਤੋਂ ਛੁਪਾ ਦਿੱਤਾ ਤਾਂ ਜੋ ਉਹ ਉਸ ਨੂੰ ਮਾਰ ਨਾ ਸਕੇ।

12ਜਦੋਂ ਤੱਕ ਅਥਲਯਾਹ ਨੇ ਦੇਸ਼ ਉੱਤੇ ਰਾਜ ਕੀਤਾ, ਯੋਆਸ਼ ਨੂੰ ਛੇ ਸਾਲਾਂ ਤੱਕ ਪਰਮੇਸ਼ਵਰ ਦੇ ਘਰ ਵਿੱਚ ਲੁਕਾਇਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.