2 ਇਤਿਹਾਸ 22

ਇਸ ਲਈ ਉਹ ਯਿਜ਼ਰਏਲ ਨੂੰ ਵਾਪਸ ਆਇਆ ਤਾਂ ਕਿ ਉਹਨਾਂ ਜ਼ਖਮਾਂ ਤੋਂ ਠੀਕ ਹੋ ਜਾਏ ਜੋ ਉਹਨਾਂ ਨੇ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਾਈ ਵਿੱਚ ਰਾਮੋਥ ਵਿੱਚ ਉਸ ਨੂੰ ਦਿੱਤੇ ਸਨ। ਤਦ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਅਹਾਬ ਦੇ ਪੁੱਤਰ ਯੋਰਾਮ ਨੂੰ ਦੇਖਣ ਲਈ ਯਿਜ਼ਰਏਲ ਨੂੰ ਗਿਆ ਕਿਉਂਕਿ ਉਹ ਜ਼ਖਮੀ ਹੋ ਗਿਆ ਸੀ।

2 Chronicles 22:6 (UKJV) And he returned to be healed in Jezreel because of the wounds which were given him at Ramah, when he fought with Hazael king of Syria. And Azariah the son of Jehoram king of Judah went down to see Jehoram the son of Ahab at Jezreel, because he was sick.

4ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ, ਜਿਵੇਂ ਕਿ ਅਹਾਬ ਦੇ ਘਰਾਣੇ ਨੇ ਕੀਤਾ ਸੀ, ਕਿਉਂਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਦੇ ਉਹੀ ਸਲਾਹਕਾਰ ਸਨ ਜਿਸ ਤੋਂ ਉਸ ਦੀ ਤਬਾਹੀ ਹੋਈ।

5ਜਦੋਂ ਉਹ ਇਸਰਾਏਲ ਦੇ ਰਾਜਾ ਅਹਾਬ ਦੇ ਪੁੱਤਰ ਯੋਰਾਮ ਦੇ ਨਾਲ ਰਾਮੋਥ ਗਿਲਆਦ ਵਿੱਚ ਅਰਾਮ ਦੇ ਰਾਜੇ ਹਜ਼ਾਏਲ ਨਾਲ ਯੁੱਧ ਕਰਨ ਲਈ ਗਿਆ ਤਾਂ ਉਸ ਨੇ ਉਹਨਾਂ ਦੀ ਸਲਾਹ ਵੀ ਮੰਨੀ। ਅਰਾਮੀਆਂ ਨੇ ਯੋਰਾਮ ਨੂੰ ਜ਼ਖਮੀ ਕਰ ਦਿੱਤਾ;

6ਇਸ ਲਈ ਉਹ ਯਿਜ਼ਰਏਲ ਨੂੰ ਵਾਪਸ ਆਇਆ ਤਾਂ ਕਿ ਉਹਨਾਂ ਜ਼ਖਮਾਂ ਤੋਂ ਠੀਕ ਹੋ ਜਾਏ ਜੋ ਉਹਨਾਂ ਨੇ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਾਈ ਵਿੱਚ ਰਾਮੋਥ ਵਿੱਚ ਉਸ ਨੂੰ ਦਿੱਤੇ ਸਨ। ਤਦ ਯਹੂਦਾਹ ਦੇ ਰਾਜਾ ਯਹੋਰਾਮ ਦਾ ਪੁੱਤਰ ਅਹਜ਼ਯਾਹ ਅਹਾਬ ਦੇ ਪੁੱਤਰ ਯੋਰਾਮ ਨੂੰ ਦੇਖਣ ਲਈ ਯਿਜ਼ਰਏਲ ਨੂੰ ਗਿਆ ਕਿਉਂਕਿ ਉਹ ਜ਼ਖਮੀ ਹੋ ਗਿਆ ਸੀ।

7ਅਤੇ ਅਹਜ਼ਯਾਹ ਦਾ ਨਾਸ ਪਰਮੇਸ਼ਵਰ ਵੱਲੋਂ ਐਉਂ ਹੋਇਆ ਕਿ ਉਹ ਯੋਰਾਮ ਦੇ ਕੋਲ ਗਿਆ ਕਿਉਂ ਜੋ ਜਦ ਉਹ ਪਹੁੰਚਿਆ ਤਾਂ ਯਹੋਰਾਮ ਦੇ ਸੰਗ ਨਿਮਸ਼ੀ ਦੇ ਪੁੱਤਰ ਯੇਹੂ ਦੇ ਨਾਲ ਲੜਨ ਲਈ ਗਿਆ ਜਿਹ ਨੂੰ ਯਾਹਵੇਹ ਨੇ ਅਹਾਬ ਦੇ ਘਰਾਣੇ ਨੂੰ ਮਿਟਾਉਣ ਲਈ ਠਹਿਰਾਇਆ ਸੀ।

8ਜਦੋਂ ਯੇਹੂ ਅਹਾਬ ਦੇ ਘਰਾਣੇ ਦਾ ਨਿਆਂ ਕਰ ਰਿਹਾ ਸੀ, ਉਸ ਨੇ ਯਹੂਦਾਹ ਦੇ ਅਧਿਕਾਰੀਆਂ ਅਤੇ ਅਹਜ਼ਯਾਹ ਦੇ ਰਿਸ਼ਤੇਦਾਰਾਂ ਦੇ ਪੁੱਤਰਾਂ ਨੂੰ, ਜੋ ਅਹਜ਼ਯਾਹ ਦੇ ਘਰ ਆਏ ਹੋਏ ਸਨ, ਲੱਭ ਲਿਆ ਅਤੇ ਉਸ ਨੇ ਉਹਨਾਂ ਨੂੰ ਮਾਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.