11ਤਦ ਅਮਾਜ਼ਯਾਹ ਨੇ ਹਿੰਮਤ ਕੀਤੀ ਅਤੇ ਆਪਣੀ ਸੈਨਾ ਨੂੰ ਲੂਣ ਦੀ ਘਾਟੀ ਵੱਲ ਲੈ ਗਿਆ ਅਤੇ ਉੱਥੇ ਉਸ ਨੇ ਸੇਈਰ ਦੇ ਦਸ ਹਜ਼ਾਰ ਆਦਮੀਆਂ ਨੂੰ ਮਾਰ ਦਿੱਤਾ।
12ਯਹੂਦਾਹ ਦੀ ਫ਼ੌਜ ਨੇ ਵੀ ਦਸ ਹਜ਼ਾਰ ਆਦਮੀਆਂ ਨੂੰ ਜਿਉਂਦਾ ਫੜ ਲਿਆ, ਉਹਨਾਂ ਨੂੰ ਚੱਟਾਨ ਦੀ ਸਿਖਰ ਤੇ ਲੈ ਗਿਆ ਅਤੇ ਉਹਨਾਂ ਨੂੰ ਹੇਠਾਂ ਸੁੱਟ ਦਿੱਤਾ ਕਿ ਇਸ ਕਾਰਨ ਉਸ ਦੇ ਸਰੀਰ ਦੇ ਟੋਟੇ-ਟੋਟੇ ਹੋ ਗਏ।
13ਪਰ ਉਹਨਾਂ ਗੁੱਸੇ ਵਿੱਚ ਆਏ ਸਿਪਾਹੀਆਂ ਜਿਨ੍ਹਾਂ ਨੂੰ ਅਮਾਜ਼ਯਾਹ ਨੇ ਯੁੱਧ ਦੇ ਮੈਦਾਨ ਵਿੱਚ ਲਿਜਾਣ ਦੀ ਬਜਾਏ ਘਰ ਵਾਪਸ ਭੇਜਿਆ ਸੀ, ਯਹੂਦਿਯਾ ਦੇ ਸ਼ਹਿਰਾਂ ਵਿੱਚ ਜਾ ਕੇ ਉਹਨਾਂ ਨੂੰ ਲੁੱਟਿਆ ਅਤੇ ਸਾਮਰਿਯਾ ਤੋਂ ਬੈਥ-ਹੋਰੋਨ ਤੱਕ ਤਿੰਨ ਹਜ਼ਾਰ ਲੋਕਾਂ ਨੂੰ ਮਾਰਿਆ ਅਤੇ ਬਹੁਤ ਸਾਰਾ ਮਾਲ ਲੁੱਟ ਲਿਆ।
14ਜਦੋਂ ਅਮਾਜ਼ਯਾਹ ਅਦੋਮੀਆਂ ਨੂੰ ਮਾਰ ਕੇ ਵਾਪਸ ਆਇਆ, ਤਾਂ ਉਸਨੇ ਸੇਈਰ ਦੇ ਲੋਕਾਂ ਦੇ ਦੇਵਤਿਆਂ ਨੂੰ ਵਾਪਸ ਲਿਆਂਦਾ। ਉਸ ਨੇ ਉਹਨਾਂ ਨੂੰ ਆਪਣੇ ਦੇਵਤਿਆਂ ਵਜੋਂ ਸਥਾਪਿਤ ਕੀਤਾ, ਉਹਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਨੂੰ ਬਲੀਆਂ ਚੜ੍ਹਾਈਆਂ।
15ਇਸ ਲਈ ਯਾਹਵੇਹ ਦਾ ਕ੍ਰੋਧ ਅਮਾਜ਼ਯਾਹ ਤੇ ਭੜਕਿਆ ਅਤੇ ਉਸ ਨੇ ਇੱਕ ਨਬੀ ਨੂੰ ਉਸ ਦੇ ਕੋਲ ਭੇਜਿਆ, ਜਿਸ ਨੇ ਉਸ ਨੂੰ ਆਖਿਆ, “ਤੁਸੀਂ ਉਹਨਾਂ ਲੋਕਾਂ ਦੇ ਉਹਨਾਂ ਦੇਵਤਿਆਂ ਦੇ ਕੋਲੋਂ ਸਲਾਹ ਕਿਉਂ ਲੈਂਦੇ ਹੋ ਜਿਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਤੁਹਾਡੇ ਹੱਥੋਂ ਨਾ ਛੁਡਾਇਆ?”