2 ਇਤਿਹਾਸ 26

ਜਦੋਂ ਮੁੱਖ ਜਾਜਕ ਅਜ਼ਰਯਾਹ ਅਤੇ ਹੋਰ ਸਾਰੇ ਜਾਜਕ ਉਸ ਵੱਲ ਦੇਖਿਆ ਤੇ ਉਸ ਦੇ ਮੱਥੇ ਤੇ ਕੋੜ੍ਹ ਸੀ। ਉਹ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਬਾਹਰ ਲੈ ਗਏ, ਅਸਲ ਵਿੱਚ ਉਹ ਖੁਦ ਉੱਥੋਂ ਜਲਦੀ ਨਿਕਲਣ ਚਾਹੁੰਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਉਸ ਉੱਤੇ ਯਾਹਵੇਹ ਵੱਲੋਂ ਹਮਲਾ ਕੀਤਾ ਗਿਆ ਸੀ।

2 Chronicles 26:20 (UKJV) And Azariah the chief priest, and all the priests, looked upon him, and, behold, he was leprous in his forehead, and they thrust him out from thence; yea, himself hasted also to go out, because the LORD had smitten him.

18ਅਤੇ ਉਹਨਾਂ ਨੇ ਉਜ਼ੀਯਾਹ ਰਾਜੇ ਦਾ ਟਾਕਰਾ ਕੀਤਾ ਅਤੇ ਉਹ ਨੂੰ ਆਖਣ ਲੱਗੇ, “ਹੇ ਉਜ਼ੀਯਾਹ! ਯਾਹਵੇਹ ਦੇ ਲਈ ਧੂਪ ਧੁਖਾਉਣਾ ਤੇਰਾ ਕੰਮ ਨਹੀਂ ਸਗੋਂ ਜਾਜਕਾਂ ਅਰਥਾਤ ਹਾਰੋਨ ਦੇ ਪੁੱਤਰਾਂ ਦਾ ਕੰਮ ਹੈ ਜਿਹੜੇ ਧੂਪ ਧੁਖਾਉਣ ਲਈ ਪਵਿੱਤਰ ਕੀਤੇ ਗਏ ਹਨ। ਪਵਿੱਤਰ ਭਵਨ ਤੋਂ ਬਾਹਰ ਜਾਹ, ਕਿਉਂ ਜੋ ਤੂੰ ਬੇਈਮਾਨੀ ਕੀਤੀ ਹੈ ਅਤੇ ਯਾਹਵੇਹ ਪਰਮੇਸ਼ਵਰ ਵੱਲੋਂ ਇਹ ਤੇਰੀ ਵਡਿਆਈ ਦਾ ਕਾਰਨ ਨਹੀਂ ਹੋਵੇਗਾ।”

19ਉਜ਼ੀਯਾਹ ਦੇ ਹੱਥ ਵਿੱਚ ਧੂਪਦਾਨ ਸੀ, ਅਤੇ ਧੂਪ ਧੁਖਾਉਣ ਲਈ ਤਿਆਰ ਸੀ ਪਰ ਇਹ ਸੁਣ ਕੇ ਉਹ ਗੁੱਸੇ ਹੋ ਗਿਆ। ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਧੂਪ ਜਗਵੇਦੀ ਅੱਗੇ ਉਹਨਾਂ ਦੀ ਮੌਜੂਦਗੀ ਵਿੱਚ ਪੁਜਾਰੀਆਂ ਤੇ ਗੁੱਸਾ ਕਰ ਰਿਹਾ ਸੀ, ਤਾਂ ਉਸ ਦੇ ਮੱਥੇ ਤੇ ਕੋੜ੍ਹ ਨਿਕਲ ਗਿਆ।

20ਜਦੋਂ ਮੁੱਖ ਜਾਜਕ ਅਜ਼ਰਯਾਹ ਅਤੇ ਹੋਰ ਸਾਰੇ ਜਾਜਕ ਉਸ ਵੱਲ ਦੇਖਿਆ ਤੇ ਉਸ ਦੇ ਮੱਥੇ ਤੇ ਕੋੜ੍ਹ ਸੀ। ਉਹ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਬਾਹਰ ਲੈ ਗਏ, ਅਸਲ ਵਿੱਚ ਉਹ ਖੁਦ ਉੱਥੋਂ ਜਲਦੀ ਨਿਕਲਣ ਚਾਹੁੰਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਉਸ ਉੱਤੇ ਯਾਹਵੇਹ ਵੱਲੋਂ ਹਮਲਾ ਕੀਤਾ ਗਿਆ ਸੀ।

21ਰਾਜਾ ਉਜ਼ੀਯਾਹ ਆਪਣੇ ਮਰਨ ਦੇ ਦਿਨ ਤੱਕ ਕੋੜ੍ਹ ਦੀ ਬਿਮਾਰੀ ਨਾਲ ਪੀੜਤ ਰਿਹਾ ਕੋੜ੍ਹੀ ਹੋਣ ਕਾਰਨ ਉਹ ਇੱਕ ਵੱਖਰੇ ਘਰ ਵਿੱਚ ਰਹਿੰਦਾ ਸੀ। ਉਸ ਨੂੰ ਯਾਹਵੇਹ ਦੇ ਘਰ ਵਿੱਚ ਜਾਣ ਦੀ ਮਨਾਹੀ ਸੀ। ਉਸ ਦਾ ਪੁੱਤਰ ਯੋਥਾਮ ਸ਼ਾਹੀ ਮਹਿਲ ਦਾ ਅਧਿਕਾਰੀ ਬਣ ਗਿਆ ਅਤੇ ਉਹ ਦੇਸ਼ ਦੇ ਲੋਕਾਂ ਉੱਤੇ ਰਾਜ ਕਰਦਾ ਸੀ।

22ਉਜ਼ੀਯਾਹ ਦੇ ਰਾਜ ਦੀਆਂ ਸ਼ੁਰੂ ਤੋਂ ਅੰਤ ਤੱਕ ਦੀਆਂ ਘਟਨਾਵਾਂ ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਦੁਆਰਾ ਦਰਜ ਕੀਤੀਆਂ ਗਈਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.