2 ਇਤਿਹਾਸ 27

ਯੋਥਾਮ ਤਾਕਤਵਰ ਹੋ ਗਿਆ ਕਿਉਂਕਿ ਉਸ ਨੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਆਪਣੇ ਰਾਹ ਠੀਕ ਕੀਤੇ ਸਨ।

2 Chronicles 27:6 (UKJV) So Jotham became mighty, because he prepared his ways before the LORD his God.

4ਉਸ ਨੇ ਯਹੂਦਾਹ ਦੇ ਪਹਾੜ ਵਿੱਚ ਸ਼ਹਿਰ ਬਣਾਏ ਅਤੇ ਜੰਗਲਾਂ ਵਿੱਚ ਕੋਟ ਤੇ ਬੁਰਜ ਬਣਵਾਏ।

5ਉਹ ਅੰਮੋਨੀ ਰਾਜੇ ਨਾਲ ਲੜਿਆ ਅਤੇ ਉਸ ਉੱਤੇ ਜਿੱਤ ਪ੍ਰਾਪਤ ਕੀਤੀ। ਨਤੀਜੇ ਵਜੋਂ, ਅੰਮੋਨੀਆਂ ਨੇ ਉਸ ਸਾਲ ਉਸ ਨੂੰ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ, 1,800 ਟਨ ਕਣਕ ਅਤੇ 1,800 ਟਨ ਜੌਂ ਤੋਹਫ਼ੇ ਅਤੇ ਟੈਕਸ ਵਜੋਂ ਦਿੱਤੇ। ਅੰਮੋਨੀਆਂ ਨੇ ਉਸਨੂੰ ਇਹ ਸਭ ਕੁਝ ਦੂਜੇ ਅਤੇ ਤੀਜੇ ਸਾਲਾਂ ਵਿੱਚ ਵੀ ਦਿੱਤਾ।

6ਯੋਥਾਮ ਤਾਕਤਵਰ ਹੋ ਗਿਆ ਕਿਉਂਕਿ ਉਸ ਨੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਆਪਣੇ ਰਾਹ ਠੀਕ ਕੀਤੇ ਸਨ।

7ਯੋਥਾਮ ਦੇ ਰਾਜ ਦੀਆਂ ਹੋਰ ਘਟਨਾਵਾਂ, ਉਸ ਦੀਆਂ ਸਾਰੀਆਂ ਲੜਾਈਆਂ ਅਤੇ ਹੋਰ ਕੰਮਾਂ ਸਮੇਤ, ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਦਰਜ ਹਨ।

8ਜਦੋਂ ਉਹ ਰਾਜਾ ਬਣਿਆ ਤਾਂ ਉਹ ਪੱਚੀ ਸਾਲਾਂ ਦਾ ਸੀ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਸੋਲਾਂ ਸਾਲ ਰਾਜ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.