2 ਇਤਿਹਾਸ 27

ਯੋਥਾਮ ਦੇ ਰਾਜ ਦੀਆਂ ਹੋਰ ਘਟਨਾਵਾਂ, ਉਸ ਦੀਆਂ ਸਾਰੀਆਂ ਲੜਾਈਆਂ ਅਤੇ ਹੋਰ ਕੰਮਾਂ ਸਮੇਤ, ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਦਰਜ ਹਨ।

2 Chronicles 27:7 (UKJV) Now the rest of the acts of Jotham, and all his wars, and his ways, lo, they are written in the book of the kings of Israel and Judah.

5ਉਹ ਅੰਮੋਨੀ ਰਾਜੇ ਨਾਲ ਲੜਿਆ ਅਤੇ ਉਸ ਉੱਤੇ ਜਿੱਤ ਪ੍ਰਾਪਤ ਕੀਤੀ। ਨਤੀਜੇ ਵਜੋਂ, ਅੰਮੋਨੀਆਂ ਨੇ ਉਸ ਸਾਲ ਉਸ ਨੂੰ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ, 1,800 ਟਨ ਕਣਕ ਅਤੇ 1,800 ਟਨ ਜੌਂ ਤੋਹਫ਼ੇ ਅਤੇ ਟੈਕਸ ਵਜੋਂ ਦਿੱਤੇ। ਅੰਮੋਨੀਆਂ ਨੇ ਉਸਨੂੰ ਇਹ ਸਭ ਕੁਝ ਦੂਜੇ ਅਤੇ ਤੀਜੇ ਸਾਲਾਂ ਵਿੱਚ ਵੀ ਦਿੱਤਾ।

6ਯੋਥਾਮ ਤਾਕਤਵਰ ਹੋ ਗਿਆ ਕਿਉਂਕਿ ਉਸ ਨੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਆਪਣੇ ਰਾਹ ਠੀਕ ਕੀਤੇ ਸਨ।

7ਯੋਥਾਮ ਦੇ ਰਾਜ ਦੀਆਂ ਹੋਰ ਘਟਨਾਵਾਂ, ਉਸ ਦੀਆਂ ਸਾਰੀਆਂ ਲੜਾਈਆਂ ਅਤੇ ਹੋਰ ਕੰਮਾਂ ਸਮੇਤ, ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਦਰਜ ਹਨ।

8ਜਦੋਂ ਉਹ ਰਾਜਾ ਬਣਿਆ ਤਾਂ ਉਹ ਪੱਚੀ ਸਾਲਾਂ ਦਾ ਸੀ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਸੋਲਾਂ ਸਾਲ ਰਾਜ ਕੀਤਾ।

9ਅਤੇ ਯੋਥਾਮ ਮਰ ਕੇ ਆਪਣੇ ਪੁਰਖਿਆਂ ਨਾਲ ਮਿਲ ਗਿਆ, ਉਹਨਾਂ ਨੇ ਉਸ ਨੂੰ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਅਤੇ ਉਸ ਦਾ ਪੁੱਤਰ ਆਹਾਜ਼ ਉਸ ਤੋਂ ਬਾਅਦ ਰਾਜਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.