2 ਇਤਿਹਾਸ 28

ਜਦੋਂ ਕਿ ਫ਼ਲਿਸਤੀਆਂ ਨੇ ਯਹੂਦਾਹ ਦੇ ਨੇਗੇਵ ਅਤੇ ਪਹਾੜੀਆਂ ਦੇ ਕਸਬਿਆਂ ਉੱਤੇ ਹਮਲਾ ਕੀਤਾ ਸੀ। ਉਹਨਾਂ ਨੇ ਆਪਣੇ ਆਲੇ-ਦੁਆਲੇ ਦੇ ਪਿੰਡਾਂ ਸਮੇਤ ਬੈਥ-ਸ਼ੇਮੇਸ਼, ਅੱਯਾਲੋਨ ਅਤੇ ਗਦੇਰੋਥ ਦੇ ਨਾਲ-ਨਾਲ ਸੋਕੋ, ਤਿਮਨਾਹ ਅਤੇ ਗਿਮਜ਼ੋ ਉੱਤੇ ਕਬਜ਼ਾ ਕਰ ਲਿਆ।

2 Chronicles 28:18 (UKJV) The Philistines also had invaded the cities of the low country, and of the south of Judah, and had taken Bethshemesh, and Ajalon, and Gederoth, and Shocho with the villages thereof, and Timnah with the villages thereof, Gimzo also and the villages thereof: and they dwelt there.

16ਉਸ ਸਮੇਂ ਰਾਜਾ ਆਹਾਜ਼ ਨੇ ਅੱਸ਼ੂਰ ਦੇ ਰਾਜੇ ਨੂੰ ਮਦਦ ਲਈ ਭੇਜਿਆ।

17ਅਦੋਮੀਆਂ ਨੇ ਫੇਰ ਆ ਕੇ ਯਹੂਦਾਹ ਉੱਤੇ ਹਮਲਾ ਕੀਤਾ ਅਤੇ ਕੈਦੀਆਂ ਨੂੰ ਚੁੱਕ ਕੇ ਲੈ ਗਏ,

18ਜਦੋਂ ਕਿ ਫ਼ਲਿਸਤੀਆਂ ਨੇ ਯਹੂਦਾਹ ਦੇ ਨੇਗੇਵ ਅਤੇ ਪਹਾੜੀਆਂ ਦੇ ਕਸਬਿਆਂ ਉੱਤੇ ਹਮਲਾ ਕੀਤਾ ਸੀ। ਉਹਨਾਂ ਨੇ ਆਪਣੇ ਆਲੇ-ਦੁਆਲੇ ਦੇ ਪਿੰਡਾਂ ਸਮੇਤ ਬੈਥ-ਸ਼ੇਮੇਸ਼, ਅੱਯਾਲੋਨ ਅਤੇ ਗਦੇਰੋਥ ਦੇ ਨਾਲ-ਨਾਲ ਸੋਕੋ, ਤਿਮਨਾਹ ਅਤੇ ਗਿਮਜ਼ੋ ਉੱਤੇ ਕਬਜ਼ਾ ਕਰ ਲਿਆ।

19ਕਿਉਂ ਜੋ ਯਾਹਵੇਹ ਨੇ ਇਸਰਾਏਲ ਦੇ ਪਾਤਸ਼ਾਹ ਆਹਾਜ਼ ਦੇ ਕਾਰਨ ਯਹੂਦਾਹ ਨੂੰ ਅਧੀਨ ਕੀਤਾ ਇਸ ਲਈ ਕਿ ਉਹ ਨੇ ਯਹੂਦਾਹ ਵਿੱਚ ਅਵਾਰਾ ਚਾਲ ਚੱਲ ਕੇ ਯਾਹਵੇਹ ਦੀ ਵੱਡੀ ਬੇਈਮਾਨੀ ਕੀਤੀ ਸੀ।

20ਅੱਸ਼ੂਰ ਦਾ ਰਾਜਾ ਤਿਗਲਥ-ਪਿਲੇਸਰ ਉਸ ਕੋਲ ਆਇਆ, ਪਰ ਉਸ ਨੇ ਮਦਦ ਦੀ ਬਜਾਏ ਉਸ ਨੂੰ ਮੁਸੀਬਤ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.