20ਰਾਜਾ ਹਿਜ਼ਕੀਯਾਹ ਅਤੇ ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਨੇ ਇਸ ਬਾਰੇ ਸਵਰਗ ਨੂੰ ਪ੍ਰਾਰਥਨਾ ਕੀਤੀ।
21ਤਾਂ ਯਾਹਵੇਹ ਨੇ ਇੱਕ ਦੂਤ ਨੂੰ ਘੱਲਿਆ ਜਿਸ ਨੇ ਅੱਸ਼ੂਰ ਦੇ ਪਾਤਸ਼ਾਹ ਦੇ ਲਸ਼ਕਰ ਵਿੱਚੋਂ ਸਾਰੇ ਸੂਰਬੀਰਾਂ ਨੂੰ ਅਤੇ ਅਫ਼ਸਰਾਂ ਨੂੰ ਅਤੇ ਸਰਦਾਰਾਂ ਨੂੰ ਮਾਰ ਸੁੱਟਿਆ! ਸੋ ਉਹ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਨੂੰ ਮੁੜ ਗਿਆ ਅਤੇ ਜਦ ਉਹ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤਾਂ ਉਹ ਦੀ ਅੰਸ ਵਿੱਚੋਂ ਹੀ ਕਿਸੇ ਉਹ ਨੂੰ ਉੱਥੇ ਹੀ ਤਲਵਾਰ ਨਾਲ ਵੱਢ ਸੁੱਟਿਆ।
22ਇਸ ਲਈ ਯਾਹਵੇਹ ਨੇ ਹਿਜ਼ਕੀਯਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਅੱਸ਼ੂਰ ਦੇ ਰਾਜੇ ਸਨਹੇਰੀਬ ਦੇ ਹੱਥੋਂ ਅਤੇ ਬਾਕੀ ਸਾਰਿਆਂ ਦੇ ਹੱਥੋਂ ਬਚਾਇਆ। ਉਸ ਨੇ ਹਰ ਪਾਸੇ ਉਹਨਾਂ ਦੀ ਦੇਖਭਾਲ ਕੀਤੀ।
23ਬਹੁਤ ਸਾਰੇ ਲੋਕ ਯਾਹਵੇਹ ਲਈ ਭੇਟਾਂ ਲੈ ਕੇ ਯੇਰੂਸ਼ਲੇਮ ਨੂੰ ਆਉਣ ਲੱਗੇ। ਉਹ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਲਈ ਸੁੰਦਰ ਤੋਹਫ਼ੇ ਲਿਆ ਰਹੇ ਸਨ। ਉਸ ਸਮੇਂ ਤੋਂ ਉਸ ਨੂੰ ਸਾਰੀਆਂ ਕੌਮਾਂ ਦੁਆਰਾ ਬਹੁਤ ਸਤਿਕਾਰਿਆ ਜਾਂਦਾ ਸੀ।
24ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਗਿਆ ਅਤੇ ਮੌਤ ਦੇ ਮੂੰਹ ਵਿੱਚ ਜਾ ਪਹੁੰਚਿਆ ਸੀ। ਉਸ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਉਸ ਨੂੰ ਉੱਤਰ ਦਿੱਤਾ ਅਤੇ ਉਸ ਨੂੰ ਇੱਕ ਚਮਤਕਾਰੀ ਚਿੰਨ੍ਹ ਦਿੱਤਾ।