2 ਇਤਿਹਾਸ 32

ਹਿਜ਼ਕੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸ ਨੂੰ ਪਹਾੜੀ ਉੱਤੇ ਦਫ਼ਨਾਇਆ ਗਿਆ ਜਿੱਥੇ ਦਾਵੀਦ ਦੇ ਉੱਤਰਾਧਿਕਾਰੀਆਂ ਦੀਆਂ ਕਬਰਾਂ ਸਨ। ਜਦੋਂ ਉਹ ਮਰ ਗਿਆ ਤਾਂ ਸਾਰੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੇ ਉਸ ਦਾ ਆਦਰ ਕੀਤਾ ਅਤੇ ਉਸ ਦਾ ਪੁੱਤਰ ਮਨੱਸ਼ੇਹ ਉਸ ਤੋਂ ਬਾਅਦ ਰਾਜਾ ਬਣਿਆ।

2 Chronicles 32:33 (UKJV) And Hezekiah slept with his fathers, and they buried him in the chiefest of the sepulchers of the sons of David: and all Judah and the inhabitants of Jerusalem did him honour at his death. And Manasseh his son reigned in his position.

31ਪਰ ਜਦੋਂ ਬਾਬੇਲ ਦੇ ਸ਼ਾਸਕਾਂ ਦੁਆਰਾ ਰਾਜਦੂਤ ਭੇਜੇ ਗਏ ਸਨ ਤਾਂ ਜੋ ਉਸ ਨੂੰ ਦੇਸ਼ ਵਿੱਚ ਵਾਪਰੇ ਚਮਤਕਾਰੀ ਚਿੰਨ੍ਹ ਬਾਰੇ ਪੁੱਛਣ ਲਈ, ਪਰਮੇਸ਼ਵਰ ਨੇ ਉਸ ਨੂੰ ਪਰਖਣ ਲਈ ਅਤੇ ਉਸ ਦੇ ਦਿਲ ਦੀ ਹਰ ਗੱਲ ਜਾਣਨ ਲਈ ਛੱਡ ਦਿੱਤਾ।

32ਹਿਜ਼ਕੀਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਉਸ ਦੇ ਭਗਤੀ ਦੇ ਕੰਮ ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਕਿਤਾਬ ਵਿੱਚ ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਦੇ ਦਰਸ਼ਣ ਵਿੱਚ ਲਿਖੇ ਗਏ ਹਨ।

33ਹਿਜ਼ਕੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸ ਨੂੰ ਪਹਾੜੀ ਉੱਤੇ ਦਫ਼ਨਾਇਆ ਗਿਆ ਜਿੱਥੇ ਦਾਵੀਦ ਦੇ ਉੱਤਰਾਧਿਕਾਰੀਆਂ ਦੀਆਂ ਕਬਰਾਂ ਸਨ। ਜਦੋਂ ਉਹ ਮਰ ਗਿਆ ਤਾਂ ਸਾਰੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੇ ਉਸ ਦਾ ਆਦਰ ਕੀਤਾ ਅਤੇ ਉਸ ਦਾ ਪੁੱਤਰ ਮਨੱਸ਼ੇਹ ਉਸ ਤੋਂ ਬਾਅਦ ਰਾਜਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.