2 ਇਤਿਹਾਸ 33

ਅਤੇ ਉਹ ਨੇ ਓਪਰੇ ਦੇਵਤੇ ਅਤੇ ਉਸ ਬੁੱਤ ਨੂੰ ਜਿਹੜਾ ਯਾਹਵੇਹ ਦੇ ਭਵਨ ਵਿੱਚ ਸੀ ਅਤੇ ਸਾਰੀਆਂ ਜਗਵੇਦੀਆਂ ਨੂੰ ਜਿਹੜੀਆਂ ਉਸ ਯਾਹਵੇਹ ਦੇ ਭਵਨ ਦੇ ਪਹਾੜ ਉੱਤੇ ਯੇਰੂਸ਼ਲੇਮ ਵਿੱਚ ਬਣਾਈਆਂ ਸਨ ਕੱਢ ਕੇ ਸ਼ਹਿਰੋਂ ਬਾਹਰ ਸੁੱਟ ਦਿੱਤਾ।

2 Chronicles 33:15 (UKJV) And he took away the strange gods, and the idol out of the house of the LORD, and all the altars that he had built in the mount of the house of the LORD, and in Jerusalem, and cast them out of the city.

13ਅਤੇ ਜਦੋਂ ਉਸਨੇ ਉਸਨੂੰ ਪ੍ਰਾਰਥਨਾ ਕੀਤੀ, ਯਾਹਵੇਹ ਉਸਦੀ ਬੇਨਤੀ ਤੋਂ ਪ੍ਰਭਾਵਿਤ ਹੋਇਆ ਅਤੇ ਉਸਨੇ ਉਸਦੀ ਬੇਨਤੀ ਸੁਣ ਲਈ; ਇਸ ਲਈ ਉਹ ਉਸਨੂੰ ਯੇਰੂਸ਼ਲੇਮ ਅਤੇ ਉਸਦੇ ਰਾਜ ਵਿੱਚ ਵਾਪਸ ਲੈ ਆਇਆ। ਤਦ ਮਨੱਸ਼ੇਹ ਜਾਣ ਗਿਆ ਕਿ ਯਾਹਵੇਹ ਪਰਮੇਸ਼ਵਰ ਹੈ।

14ਇਸ ਤੋਂ ਬਾਅਦ, ਉਸ ਨੇ ਦਾਵੀਦ ਦੇ ਸ਼ਹਿਰ ਦੀ ਬਾਹਰੀ ਕੰਧ, ਵਾਦੀ ਵਿੱਚ ਗੀਹੋਨ ਝਰਨੇ ਦੇ ਪੱਛਮ ਵੱਲ, ਮੱਛੀ ਫਾਟਕ ਦੇ ਪ੍ਰਵੇਸ਼ ਦੁਆਰ ਤੱਕ ਅਤੇ ਓਫੇਲ ਦੀ ਪਹਾੜੀ ਨੂੰ ਘੇਰਾ ਪਾ ਕੇ ਦੁਬਾਰਾ ਬਣਾਇਆ। ਉਸ ਨੇ ਇਸ ਨੂੰ ਬਹੁਤ ਉੱਚਾ ਵੀ ਬਣਾਇਆ। ਉਸ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਫ਼ੌਜੀ ਸੈਨਾਪਤੀ ਤਾਇਨਾਤ ਕੀਤੇ।

15ਅਤੇ ਉਹ ਨੇ ਓਪਰੇ ਦੇਵਤੇ ਅਤੇ ਉਸ ਬੁੱਤ ਨੂੰ ਜਿਹੜਾ ਯਾਹਵੇਹ ਦੇ ਭਵਨ ਵਿੱਚ ਸੀ ਅਤੇ ਸਾਰੀਆਂ ਜਗਵੇਦੀਆਂ ਨੂੰ ਜਿਹੜੀਆਂ ਉਸ ਯਾਹਵੇਹ ਦੇ ਭਵਨ ਦੇ ਪਹਾੜ ਉੱਤੇ ਯੇਰੂਸ਼ਲੇਮ ਵਿੱਚ ਬਣਾਈਆਂ ਸਨ ਕੱਢ ਕੇ ਸ਼ਹਿਰੋਂ ਬਾਹਰ ਸੁੱਟ ਦਿੱਤਾ।

16ਫਿਰ ਉਸ ਨੇ ਯਾਹਵੇਹ ਦੀ ਜਗਵੇਦੀ ਨੂੰ ਮੁੜ ਸਥਾਪਿਤ ਕੀਤਾ ਅਤੇ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਅਤੇ ਧੰਨਵਾਦ ਦੀਆਂ ਭੇਟਾਂ ਚੜ੍ਹਾਈਆਂ, ਅਤੇ ਯਹੂਦਾਹ ਨੂੰ ਕਿਹਾ ਕਿ ਉਹ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਦੀ ਸੇਵਾ ਕਰੇ।

17ਫਿਰ ਵੀ, ਲੋਕ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਰਹੇ, ਭਾਵੇਂ ਕਿ ਉਹ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਬਲੀਆਂ ਚੜ੍ਹਾ ਰਹੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.