2 ਇਤਿਹਾਸ 33

ਅਤੇ ਜਦੋਂ ਉਸਨੇ ਉਸਨੂੰ ਪ੍ਰਾਰਥਨਾ ਕੀਤੀ, ਯਾਹਵੇਹ ਉਸਦੀ ਬੇਨਤੀ ਤੋਂ ਪ੍ਰਭਾਵਿਤ ਹੋਇਆ ਅਤੇ ਉਸਨੇ ਉਸਦੀ ਬੇਨਤੀ ਸੁਣ ਲਈ; ਇਸ ਲਈ ਉਹ ਉਸਨੂੰ ਯੇਰੂਸ਼ਲੇਮ ਅਤੇ ਉਸਦੇ ਰਾਜ ਵਿੱਚ ਵਾਪਸ ਲੈ ਆਇਆ। ਤਦ ਮਨੱਸ਼ੇਹ ਜਾਣ ਗਿਆ ਕਿ ਯਾਹਵੇਹ ਪਰਮੇਸ਼ਵਰ ਹੈ।

2 Chronicles 33:13 (UKJV) And prayed unto him: and he was implored of him, and heard his supplication, and brought him again to Jerusalem into his kingdom. Then Manasseh knew that the LORD he was God.

11ਤਾਂ ਯਾਹਵੇਹ ਨੇ ਅੱਸ਼ੂਰ ਦੇ ਰਾਜੇ ਦੇ ਸੈਨਾਪਤੀ ਨੂੰ ਉਹਨਾਂ ਦੇ ਵਿਰੁੱਧ ਲਿਆਂਦਾ, ਜਿਨ੍ਹਾਂ ਨੇ ਮਨੱਸ਼ੇਹ ਨੂੰ ਕੈਦ ਕਰ ਲਿਆ, ਉਸ ਦੇ ਨੱਕ ਵਿੱਚ ਕੁੰਡੀ ਪਾ ਦਿੱਤੀ, ਉਸ ਨੂੰ ਪਿੱਤਲ ਦੇ ਸੰਗਲ ਨਾਲ ਬੰਨ੍ਹ ਕੇ ਬਾਬੇਲ ਨੂੰ ਲੈ ਗਏ।

12ਆਪਣੀ ਬਿਪਤਾ ਵਿੱਚ ਉਸਨੇ ਆਪਣੇ ਪਰਮੇਸ਼ਵਰ ਦੀ ਕਿਰਪਾ ਦੀ ਮੰਗ ਕੀਤੀ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਅੱਗੇ ਆਪਣੇ ਆਪ ਨੂੰ ਬਹੁਤ ਨਿਮਰ ਕੀਤਾ।

13ਅਤੇ ਜਦੋਂ ਉਸਨੇ ਉਸਨੂੰ ਪ੍ਰਾਰਥਨਾ ਕੀਤੀ, ਯਾਹਵੇਹ ਉਸਦੀ ਬੇਨਤੀ ਤੋਂ ਪ੍ਰਭਾਵਿਤ ਹੋਇਆ ਅਤੇ ਉਸਨੇ ਉਸਦੀ ਬੇਨਤੀ ਸੁਣ ਲਈ; ਇਸ ਲਈ ਉਹ ਉਸਨੂੰ ਯੇਰੂਸ਼ਲੇਮ ਅਤੇ ਉਸਦੇ ਰਾਜ ਵਿੱਚ ਵਾਪਸ ਲੈ ਆਇਆ। ਤਦ ਮਨੱਸ਼ੇਹ ਜਾਣ ਗਿਆ ਕਿ ਯਾਹਵੇਹ ਪਰਮੇਸ਼ਵਰ ਹੈ।

14ਇਸ ਤੋਂ ਬਾਅਦ, ਉਸ ਨੇ ਦਾਵੀਦ ਦੇ ਸ਼ਹਿਰ ਦੀ ਬਾਹਰੀ ਕੰਧ, ਵਾਦੀ ਵਿੱਚ ਗੀਹੋਨ ਝਰਨੇ ਦੇ ਪੱਛਮ ਵੱਲ, ਮੱਛੀ ਫਾਟਕ ਦੇ ਪ੍ਰਵੇਸ਼ ਦੁਆਰ ਤੱਕ ਅਤੇ ਓਫੇਲ ਦੀ ਪਹਾੜੀ ਨੂੰ ਘੇਰਾ ਪਾ ਕੇ ਦੁਬਾਰਾ ਬਣਾਇਆ। ਉਸ ਨੇ ਇਸ ਨੂੰ ਬਹੁਤ ਉੱਚਾ ਵੀ ਬਣਾਇਆ। ਉਸ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਫ਼ੌਜੀ ਸੈਨਾਪਤੀ ਤਾਇਨਾਤ ਕੀਤੇ।

15ਅਤੇ ਉਹ ਨੇ ਓਪਰੇ ਦੇਵਤੇ ਅਤੇ ਉਸ ਬੁੱਤ ਨੂੰ ਜਿਹੜਾ ਯਾਹਵੇਹ ਦੇ ਭਵਨ ਵਿੱਚ ਸੀ ਅਤੇ ਸਾਰੀਆਂ ਜਗਵੇਦੀਆਂ ਨੂੰ ਜਿਹੜੀਆਂ ਉਸ ਯਾਹਵੇਹ ਦੇ ਭਵਨ ਦੇ ਪਹਾੜ ਉੱਤੇ ਯੇਰੂਸ਼ਲੇਮ ਵਿੱਚ ਬਣਾਈਆਂ ਸਨ ਕੱਢ ਕੇ ਸ਼ਹਿਰੋਂ ਬਾਹਰ ਸੁੱਟ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.